Breaking News
Home / Breaking News / ਸਾਕਾ ਨੀਲਾ ਤਾਰਾ ‘ਚ ਯੂ.ਕੇ. ਦੀ ਭੂਮਿਕਾ ਸਬੰਧੀ ਸੁਣਵਾਈ ਪੂਰੀ ਤਰ੍ਹਾਂ ਹੋਵੇਗੀ ਗੁਪਤ

ਸਾਕਾ ਨੀਲਾ ਤਾਰਾ ‘ਚ ਯੂ.ਕੇ. ਦੀ ਭੂਮਿਕਾ ਸਬੰਧੀ ਸੁਣਵਾਈ ਪੂਰੀ ਤਰ੍ਹਾਂ ਹੋਵੇਗੀ ਗੁਪਤ

ਲੰਡਨ, 8 ਮਾਰਚ (ਚੜ੍ਹਦੀਕਲਾ ਬਿਊਰੋ) : ਬ੍ਰਿਟੇਨ ਦੀ ਥੈਚਰ ਸਰਕਾਰ ਦੀ ਸ੍ਰੀ ਦਰਬਾਰ ਸਾਹਿਬ ‘ਤੇ ਜੂਨ 1984 ‘ਚ ਭਾਰਤੀ ਫ਼ੌਜ ਵਲੋਂ ਕੀਤੇ ਹਮਲੇ ‘ਚ ਭੂਮਿਕਾ ਸਬੰਧੀ ਸਾਰੀਆਂ ਗੁਪਤ ਫਾਈਲਾਂ ਨੂੰ 30 ਸਾਲ ਬਾਅਦ ਦੇ ਨਿਯਮਾਂ ਤਹਿਤ ਜਨਤਕ ਨਾ ਕੀਤੇ ਜਾਣ ਸਬੰਧੀ ਅੱਜ ਲੰਡਨ ਦੇ ਟ੍ਰਿਬਿਊਨਲ ਸੈਸ਼ਨ ‘ਚ ਯੂ.ਕੇ. ਦੇ ਵਿਦੇਸ਼ ਤੇ ਰਾਸ਼ਟਰ ਮੰਡਲ ਦਫ਼ਤਰ ਦੇ ਸੀਨੀਅਰ ਅਧਿਕਾਰੀ ਪੇਸ਼ ਹੋਏ। ਤਿੰਨ ਦਿਨ ਚੱਲਣ ਵਾਲੀ ਇਸ ਸੁਣਵਾਈ ਦੌਰਾਨ ਮੁੱਢਲਾ ਸੈਸ਼ਨ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ, ਜਿਸ ‘ਚ ਟ੍ਰਿਬਿਊਨਲ ਦੇ ਜੱਜਾਂ ਨੇ ਵਿਦੇਸ਼ ਮੰਤਰਾਲੇ ਨਾਲ ਸਬੰਧਿਤ ਫਿਲਪ ਬਾਰਟਨ ਨੇ ਫਾਈਲਾਂ ਗੁਪਤ ਰੱਖਣ ਦੇ ਕਾਰਨ ਦੱਸੇ। ਉਨ੍ਹਾਂ ਦੇਸ਼ ਦੀ ਸੁਰੱਖਿਆ ਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਨਾਲ ਸਬੰਧਾਂ ਨੂੰ ਖ਼ਤਰਾ ਹੋਣ ਬਾਰੇ ਜਾਣਕਾਰੀ ਦਿੱਤੀ। ਮਨੁੱਖੀ ਅਧਿਕਾਰਾਂ ਦੇ ਕਾਨੂੰਨੀ ਫ਼ਰਮ ਕੇ.ਆਰ.ਡਬਲਿਊ. ਦੇ ਬੁਲਾਰੇ ਨੇ ਕਿਹਾ ਕਿ ਇਹ ਬਹੁਤ ਹੀ ਅਸਧਾਰਨ ਗੱਲ ਹੈ ਕਿ ਸਾਨੂੰ ਸੁਣਵਾਈ ਦਾ ਹਿੱਸਾ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਦ ਕਿ ਇਹ ਕੇਸ ਇਕ ਆਜ਼ਾਦ ਪੱਤਰਕਾਰ ਫਿਲ ਮਿੱਲਰ ਵਲੋਂ ਕੀਤਾ ਗਿਆ ਹੈ। ਅਦਾਲਤ ਦੀ ਕਾਰਵਾਈ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋ ਕੇ ਸ਼ਾਮ 4.30 ਵਜੇ ਤੱਕ ਚੱਲੀ। ਇਸ ਮੌਕੇ ਸਰਕਾਰ ਵਲੋਂ ਓਅਨ ਜਿਨਕਿੰਨਜ਼ ਵੀ ਪੇਸ਼ ਹੋਏ ਜਦ ਕਿ ਦੂਜੇ ਪਾਸੇ ਪੱਤਰਕਾਰ ਫਿਲ ਮਿੱਲਰ ਤੇ ਸਿੱਖ ਫੈੱਡਰੇਸ਼ਨ ਯੂ.ਕੇ. ਦੇ ਸਲਾਹਕਾਰ ਦਬਿੰਦਰਜੀਤ ਸਿੰਘ ਵੀ ਅਦਾਲਤ ‘ਚ ਪੇਸ਼ ਹੋਏ। ਦਬਿੰਦਰਜੀਤ ਸਿੰਘ ਨੇ ਇਸ ਮੌਕੇ ਆਪਣਾ ਪੱਖ ਰੱਖਦਿਆਂ ਟ੍ਰਿਬਿਊਨਲ ਨੂੰ ਕਿਹਾ ਕਿ ਭਾਰਤ ਦੀ ਮੌਜੂਦਾ ਸਰਕਾਰ ਵਲੋਂ ਗ੍ਰਹਿ ਮੰਤਰੀ ਰਾਜਨਾਥ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਹਿ ਚੁੱਕੇ ਹਨ। ਉਨ੍ਹਾਂ ਨੂੰ ਇਹ ਫਾਈਲਾਂ ਜਨਤਕ ਕਰਨ ‘ਚ ਕੋਈ ਇਤਰਾਜ਼ ਨਹੀਂ। ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਨੀਅਮ ਵੀ ਇਨ੍ਹਾਂ ਫਾਈਲਾਂ ਨੂੰ ਜਨਤਕ ਕਰਨ ਦੀ ਮੰਗ ਕਰ ਚੁੱਕੇ ਹਨ। ਫਿਰ ਇਸ ‘ਚ ਹੁਣ ਕੀ ਦਿੱਕਤ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *