Breaking News
Home / Breaking News / ਭਾਜਪਾ ਵੱਲੋਂ 8 ਨਾਮਾਂ ਵਾਲੀ ਸੂਚੀ ਜਾਰੀ, ਜੇਤਲੀ ਹੋਣਗੇ ਯੂ.ਪੀ. ਤੋਂ ਉਮੀਦਵਾਰ

ਭਾਜਪਾ ਵੱਲੋਂ 8 ਨਾਮਾਂ ਵਾਲੀ ਸੂਚੀ ਜਾਰੀ, ਜੇਤਲੀ ਹੋਣਗੇ ਯੂ.ਪੀ. ਤੋਂ ਉਮੀਦਵਾਰ

ਨਵੀਂ ਦਿੱਲੀ, 7 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ 16 ਸੂਬਿਆਂ ਵਿਚ 58 ਰਾਜ ਸਭਾ ਸੀਟਾਂ ਲਈ ਚੋਣ ਤਰੀਕਾਂ ਐਲਾਨੇ ਜਾਣ ਦੇ ਨਾਲ ਹੀ ਸਿਆਸੀ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ। 23 ਮਾਰਚ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਦੀ ਨਾਵਾਂ ਦਾ ਐਲਾਨ ਵੀ ਸ਼ੁਰੂ ਹੋ ਗਿਆ ਹੈ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਰਾਜਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ‘ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਉਤਰ ਪ੍ਰਦੇਸ਼ ਤੋਂ ਰਾਜਸਭਾ ਭੇਜਣ ਦਾ ਐਲਾਨ ਕੀਤਾ ਗਿਆ ਹੈ। ਦਰਅਸਲ ਯੂ. ਪੀ. ‘ਚ 10 ਸੀਟਾਂ ਲਈ ਰਾਜਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ‘ਚ 8 ਸੀਟਾਂ ‘ਤੇ ਭਾਜਪਾ ਆਰਾਮ ਨਾਲ ਜਿੱਤ ਦਰਜ ਕਰ ਸਕਦੀ ਹੈ। ਉਥੇ ਹੀ ਨੌਵੀ ਸੀਟ ਲਈ ਮੁਕਾਬਲਾ ਜਾਰੀ ਹੈ। ਸਮਾਜਵਾਦੀ ਪਾਰਟੀ ਇਕ ਜਿੱਤ ‘ਤੇ ਕਬਜ਼ਾ ਕਰ ਸਕਦੀ ਹੈ। ਉਸ ਦੇ ਲਈ ਉਸ ਨੇ ਜਯਾ ਬਚਨ ਨੂੰ ਮੈਦਾਨ ‘ਚ ਉਤਾਰਿਆ ਹੈ। ਅਰੁਣ ਜੇਤਲੀ ਤੋਂ ਇਲਾਵਾ ਮੱਧ ਪ੍ਰਦੇਸ਼ ਤੋਂ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਥਾਵਰਚੰਦ ਗਹਿਲੋਤ ਦੇ ਨਾਂ ਦਰਜ ਕੀਤੇ ਗਏ ਹਨ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *