Breaking News
Home / Breaking News / ਟੈਲੀਕਾਮ ਕੰਪਨੀਆਂ ਆਧਾਰ ਨਾਲ ਜੁੜੇ ਨੰਬਰਾਂ ਦੀ ਗਾਹਕ ਨੂੰ ਦੇਣ ਜਾਣਕਾਰੀ ਯੂ.ਆਈ.ਡੀ.ਏ.ਆਈ.

ਟੈਲੀਕਾਮ ਕੰਪਨੀਆਂ ਆਧਾਰ ਨਾਲ ਜੁੜੇ ਨੰਬਰਾਂ ਦੀ ਗਾਹਕ ਨੂੰ ਦੇਣ ਜਾਣਕਾਰੀ ਯੂ.ਆਈ.ਡੀ.ਏ.ਆਈ.

ਨਵੀਂ ਦਿੱਲੀ, 7 ਮਾਰਚ (ਪੱਤਰ ਪ੍ਰੇਰਕ) : ਯੂ.ਆਈ.ਡੀ.ਏ.ਆਈ. ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਆਪਣੇ ਗਾਹਕਾਂ ਨੂੰ ਅਜਿਹੀ ਸੁਵਿਧਾ ਦੇਣ ਲਈ ਕਿਹਾ ਹੈ ਜਿਸ ਤੋਂ ਪਤਾ ਲੱਗੇ ਸਕੇ ਕਿ ਉਨ੍ਹਾਂ ਦੇ ਆਧਾਰ ਕਾਰਡ ਨਾਲ ਕਿਹੜੇ-ਕਿਹੜੇ ਨੰਬਰ ਜੁੜੇ ਹੋਏ ਹਨ। ਯੂ.ਆਈ.ਡੀ.ਏ.ਆਈ. ਦਾ ਮੰਨਣਾ ਹੈ ਕਿ ਇਸ ਨਾਲ ਸਿਮ ਹੋਰ ਸੁਰੱਖਿਅਤ ਹੋ ਸਕਣਗੇ। ਇਸ ਤਹਿਤ ਗਾਹਕ ਐਸ.ਐਮ.ਐਸ. ਰਾਹੀਂ ਇਹ ਪਤਾ ਕਰ ਸਕਣਗੇ ਕਿ ਉਨ੍ਹਾਂ ਦਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਜੁੜਿਆ ਹੈ ਜਾਂ ਨਹੀਂ। ਇਸੇ ਤਰ੍ਹਾਂ ਉਹ ਇਹ ਵੀ ਪਤਾ ਕਰ ਲੈਣਗੇ ਕਿ ਉਨ੍ਹਾਂ ਦੇ ਆਧਾਰ ਨੰਬਰ ‘ਤੇ ਕਿੰਨੇ ਮੋਬਾਈਲ ਨੰਬਰ ਜੁੜੇ ਹਨ ਤੇ ਵੈਰੀਫਾਈ ਹਨ। ਟੈਲੀਕਾਮ ਕੰਪਨੀਆਂ ਨੂੰ ਅਜਿਹੀ ਸੁਵਿਧਾ 15 ਮਾਰਚ ਤੱਕ ਸ਼ੁਰੂ ਕਰਨ ਨੂੰ ਕਿਹਾ ਗਿਆ ਹੈ। ਯੂ.ਆਈ.ਡੀ.ਏ.ਆਈ. ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਕਿ ਕੁਝ ਰਿਟੇਲਰ, ਆਪ੍ਰੇਟਰ ਤੇ ਟੈਲੀਕਾਮ ਕੰਪਨੀਆਂ ਦੇ ਏਜੰਟ ਨਵਾਂ ਸਿਮ ਜਾਰੀ ਕਰਨ, ਨੰਬਰਾਂ ਦੀ ਵੈਰੀਫਿਕੇਸ਼ਨ ਕਰਨ ਦਾ ਆਧਾਰ ਕਾਰਡ ਦਾ ਗਲਤ ਇਸਤੇਮਾਲ ਕਰ ਰਹੇ ਹਨ। ਕਿਸੇ ਦੇ ਕਾਰਡ ‘ਤੇ ਕਿਸੇ ਨੂੰ ਨੰਬਰ ਦੇ ਰਹੇ ਹਨ। ਇਸ ਤੋਂ ਬਚਾਅ ਲਈ ਅਜਿਹੀ ਸਰਵਿਸ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *