Breaking News
Home / Breaking News / ਸੰਸਦ ਵਿਰੋਧੀਆਂ ਦੇ ਹੰਗਾਮੇ ਕਾਰਨ ਲਗਾਤਾਰ ਤੀਸਰੇ ਦਿਨ ਵੀ ਰਹੀ ਠੱਪ

ਸੰਸਦ ਵਿਰੋਧੀਆਂ ਦੇ ਹੰਗਾਮੇ ਕਾਰਨ ਲਗਾਤਾਰ ਤੀਸਰੇ ਦਿਨ ਵੀ ਰਹੀ ਠੱਪ

ਨਵੀਂ ਦਿੱਲੀ, 7 ਮਾਰਚ (ਚੜ੍ਹਦੀਕਲਾ ਬਿਊਰੋ) : ਬਜਟ ਸੈਸ਼ਨ ਦੇ ਲਗਾਤਾਰ ਤੀਸਰੇ ਦਿਨ ਲੋਕ ਸਭਾ ਵਿਚ ਪ੍ਰਸ਼ਨ ਸੈਕਸ਼ਨ ਨਹੀਂ ਹੋ ਸਕਿਆ ਅਤੇ ਬੈਂਕ ਘਪਲੇ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਅਤੇ ਸੱਤਾਧਾਰੀ ਗੱਠਜੋੜ ਸਹਿਯੋਗੀ ਸ਼ਿਵ ਸੈਨਾ ਅਤੇ ਤੇਲਗੂ ਦੇਸ਼ਮ ਪਾਰਟੀ ਤੋਂ ਇਲਾਵਾ ਹੋਰ ਵਿਰੋਧੀ ਧਿਰਾਂ ਦੁਆਰਾ ਵੱਖ-ਵੱਖ ਮੁੱਦਿਆ ਨੂੰ ਲੈ ਕੇ ਕੀਤੇ ਗਏ ਵਿਰੋਧ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਤੱਕ ਮੁੱਲਤਵੀ ਕਰਨੀ ਪਈ। ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰਨੀ ਪਈ।
ਸਵੇਰੇ 11 ਵਜੇ ਪ੍ਰਸ਼ਨਕਾਲ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵੱਖ-ਵੱਖ ਰੰਗਾਂ ਦੇ ਪਟਕੇ ਲਗਾ ਕੇ ਵੱਖ-ਵੱਖ ਪਾਰਟੀਆਂ ਦੇ ਮੈਂਬਰ ਆਪਣੀਆਂ-ਆਪਣੀਆਂ ਮੰਗਾਂ ਦੀਆਂ ਪੱਟੀਆਂ ਲੈ ਕੇ ਪ੍ਰਧਾਨ ਦੀ ਕੁਰਸੀ ਦੇ ਕੋਲ ਜਾ ਕੇ ਉੱਚੀ-ਉੱਚੀ ਨਾਅਰੇਬਾਜ਼ੀ ਕਰਨ ਲੱਗੇ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਮੌਜੂਦਗੀ ‘ਚ ਕਾਂਗਰਸ ਮੈਂਬਰ ਬੈਂਕ ਘਪਲੇ ਨੂੰ ਲੈ ਕੇ ਵਿਦੇਸ਼ ਫਰਾਰ ਹੋਏ ਹੀਰਾ ਵਪਾਰੀ ਨੀਰਵ ਮੋਦੀ ਨੂੰ ਵਾਪਸ ਲਿਆਉਣ,ਸ਼ਿਵ ਸੈਨਾ ਦੇ ਸਾਂਸਦ ਮਰਾਠੀ ਨੂੰ ਪ੍ਰਤਿਸ਼ਠਾਵਾਨ ਭਾਸ਼ਾ ਦਾ ਦਰਜਾ ਦੇਣ,ਅੰਨਾਦਰਮੁਕ ਦੇ ਮੈਂਬਰ ਕਾਵੇਰੀ ਬੋਰਡ ਦਾ ਗਠਨ ਕਰਨ, ਤੇਲਗੂ ਦੇਸ਼ਮ ਪਾਰਟੀ ਅਤੇ ਵਾਈ.ਐਸ.ਆਰ. ਕਾਂਗਰਸ ਦੇ ਮੈਂਬਰ ਆਂਧਰਾ ਪ੍ਰਦੇਸ਼ ਨੂੰ ਵਿੱਤੀ ਪੈਕੇਜ ਦੇਣ ਅਤੇ ਤੇਲੰਗਾਨਾ ਰਾਸ਼ਟਰੀ ਕਮੇਟੀ ਦੇ ਮੈਂਬਰ ਤੇਲੰਗਾਨਾ ‘ਚ ਰਿਜ਼ਰਵੇਸ਼ਨ ਦਾ ਕੋਟਾ ਵਧਾਏ ਜਾਣ ਦੀ ਮੰਗ ਨੂੰ ਲੈ ਕੇ ਸ਼ੋਰ-ਸ਼ਰਾਬਾ ਕਰਦੇ ਨਜ਼ਰ ਆਏ। ਇਹ ਸਾਰੇ ਮੈਂਬਰ ਪ੍ਰਧਾਨ ਦੇ ਕੋਲ ਜਾ ਕੇ ਜ਼ੋਰ-ਸ਼ੋਰ ਨਾਲ ਨਾਅਰੇਬਾਜ਼ੀ ਕਰ ਰਹੇ ਸਨ। ਪੂਰਾ ਸਦਨ ਰੰਗ-ਭਰੰਗੇ ਪਟਕਿਆਂ ਨਾਲ ਰੰਗੀਨ ਸੀ। ਸ਼ਿਵ ਸੈਨਾ ਦੇ ਸਾਂਸਦਾਂ ਨੇ ਭਗਵੇ ਰੰਗ, ਤਦੇਪਾ ਦੇ ਮੈਂਬਰਾਂ ਨੇ ਪੀਲੇ ਰੰਗ ਅਤੇ ਅੰਨਾਦਰਾਮੁਕ ਦੇ ਸਫੈਦ,ਲਾਲ ਅਤੇ ਕਾਲੇ ਰੰਗ ਦੇ ਤਿਰੰਗਾ ਪਟਕਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *