Breaking News
Home / Breaking News / ਗੁਜਰਾਤ ‘ਚ ਬਰਾਤੀਆਂ ਦਾ ਟਰੱਕ ਪੁਲ ਤੋਂ ਡਿੱਗਣ ਕਾਰਨ 26 ਮਰੇ

ਗੁਜਰਾਤ ‘ਚ ਬਰਾਤੀਆਂ ਦਾ ਟਰੱਕ ਪੁਲ ਤੋਂ ਡਿੱਗਣ ਕਾਰਨ 26 ਮਰੇ

ਭਾਵਨਗਰ (ਗੁਜਰਾਤ), 6 ਮਾਰਚ (ਪੱਤਰ ਪ੍ਰੇਰਕ) : ਭਾਵਨਗਰ ‘ਚ ਰੰਗੋਡਾ ਕੋਲ ਮੰਗਲਵਾਰ ਦੀ ਸਵੇਰ ਲੋਕਾਂ ਨਾਲ ਭਰਿਆ ਇਕ ਟਰੱਕ ਪੁਲ ਤੋਂ ਹੇਠਾਂ ਜਾ ਡਿੱਗਿਆ। ਜਿਸ ਕਾਰਨ ਉਸ ‘ਚ ਸਵਾਰ 26 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਕਈ ਦਰਜਨ ਲੋਕ ਜ਼ਖਮੀ ਹੋ ਗਏ। ਜ਼ਿਲ੍ਹਾ ਮੈਜਿਸਟ੍ਰੇਟ ਹਰਸ਼ਦ ਪਟੇਲ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 10 ਔਰਤਾਂ ਤੇ ਪੰਜ ਬੱਚੇ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਟਰੱਕ ‘ਚ ਲਗਭਗ 60 ਲੋਕ ਸਵਾਰ ਸਨ। ਲਾਸ਼ਾਂ ਅਤੇ ਜ਼ਖਮੀਆਂ ਨੂੰ ਨਾਲੇ ‘ਚੋਂ ਕੱਢਿਆ। ਮੌਕੇ ‘ਤੇ ਕਈ ਐਂਬੂਲੈਂਸ ਵੀ ਮੌਜੂਦ ਹਨ। ਖਬਰਾਂ ਅਨੁਸਾਰ ਤੇਜ਼ ਰਫਤਾਰ ਟਰੱਕ ਅਚਾਨਕ ਬੇਕਾਬੂ ਹੋ ਕੇ ਨਾਲੇ ‘ਚ ਜਾ ਡਿੱਗਿਆ। ਜਿਸ ਨਾਲ ਉਸ ‘ਚ ਸਵਾਰ 26 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮਚੀ ਚੀਕ-ਪੁਕਾਰ ਸੁਣ ਕੇ ਸਥਾਨਕ ਲੋਕ ਮੌਕੇ ‘ਤੇ ਪੁੱਜੇ ਅਤੇ ਟਰੱਕ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੀ ਪੁਲਸ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਭਾਵਨਗਰ ਦੇ ਇੰਚਾਰਜ ਪੁਲਿਸ ਸੁਪਰਡੈਂਟ

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *