Breaking News
Home / Breaking News / ਰੂਸ ਤੋਂ ਐਸ.-400 ਮਿਜ਼ਾਈਲ ਖ਼ਰੀਦਣ ਦੀ ਤਿਆਰੀ ‘ਚ ਭਾਰਤ

ਰੂਸ ਤੋਂ ਐਸ.-400 ਮਿਜ਼ਾਈਲ ਖ਼ਰੀਦਣ ਦੀ ਤਿਆਰੀ ‘ਚ ਭਾਰਤ

ਨਵੀਂ ਦਿੱਲੀ, 5 ਮਾਰਚ (ਪੱਤਰ ਪ੍ਰੇਰਕ) : ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੀ ਆਗਾਮੀ ਰੂਸ ਯਾਤਰਾ ਦੌਰਾਨ ਐਸ.-400 ਟਰਾਇੰਫ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਨੂੰ ਖਰੀਦਣ ਲਈ ਹੋਏ ਇਕ ਸਮਝੋਤੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਤੋਂ ਪ੍ਰਾਪਤ ਹੋਈ ਹੈ। ਅੰਦਾਜ਼ਨ 40,000 ਕਰੋੜ ਰੁਪਏ ਦਾ ਇਹ ਸੌਦਾ ਮੁੱਖ ਤੌਰ ‘ਤੇ ਕੀਮਤ ਨੂੰ ਲੈ ਕੇ ਲਟਕਿਆ ਹੋਇਆ ਹੈ। ਸੂਤਰਾਂ ਅਨੁਸਾਰ ਭਾਰਤ ਚਾਹੇਗਾ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੀ ਇਸ ਯਾਤਰਾ ਦੌਰਾਨ ਇਸ ਨੂੰ ਨਿਪਟਾ ਲਿਆ ਜਾਵੇ। ਸੂਤਰਾਂ ਅਨੁਸਾਰ ਰੱਖਿਆ ਮੰਤਰੀ 6 ਹਫਤਿਆਂ ਅੰਦਰ ਮਾਸਕੋ ਦੀ ਯਾਤਰਾ ਲਈ ਜਾ ਸਕਦੀ ਹੈ। ਆਕਾਸ਼ ਵਿਚ ਨਿਸ਼ਾਨਾ ਲਗਾ ਕੇ ਗੋਲਾਬਾਰੀ ਕਰਨ ਵਾਲੀ ਐਸ.-400 ਟਰਾਇੰਫ ਮਿਜ਼ਾਈਲਾਂ ਦੀ ਸਮਰੱਥਾ 400 ਕਿਲੋਮੀਟਰ ਹੈ। ਇਸ ਨੂੰ ਰੂਸ ਦੀ ਸਭ ਤੋਂ ਉਚਿਤ ਪ੍ਰਣਾਲੀ ਮੰਨਿਆ ਜਾ ਰਿਹਾ ਹੈ। ਭਾਰਤ ਚੀਨ ਨਾਲ ਲੱਗਦੀ 4000 ਕਿਲੋਮੀਟਰ ਲੰਬੀ ਸਰਹੱਦ ‘ਤੇ ਆਪਣੀ ਫੌਜੀ ਤਿਆਰੀ ਨੂੰ ਮਜ਼ਬੂਤ ਕਰਨ ਅਤੇ ਹਵਾਈ ਚੌਕਸੀ ਵਧਾਉਣ ਲਈ ਇਸ ਨੂੰ ਲੈਣਾ ਚਾਹੁੰਦਾ ਹੈ। ਚੀਨ ਨੇ ਇਸ ਪ੍ਰਣਾਲੀ ਲਈ ਰੂਸ ਨਾਲ 2014 ‘ਚ ਇਕ

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *