Breaking News
Home / Breaking News / ਸੁੰਜਵਾਂ ਹਮਲੇ ਦਾ ਮਾਸਟਰਮਾਈਂਡ ਜੈਸ਼ ਕਮਾਂਡਰ ਮੁਫਤੀ ਵਕਾਸ ਢੇਰ

ਸੁੰਜਵਾਂ ਹਮਲੇ ਦਾ ਮਾਸਟਰਮਾਈਂਡ ਜੈਸ਼ ਕਮਾਂਡਰ ਮੁਫਤੀ ਵਕਾਸ ਢੇਰ

ਸ੍ਰੀਨਗਰ, 5 ਮਾਰਚ (ਚੜ੍ਹਦੀਕਲਾ ਬਿਊਰੋ) : ਦੱਖਣੀ-ਕਸ਼ਮੀਰ ਦੇ ਪੁਲਵਾਮਾ ਦੇ ਲੇਥ ਪੋਰਾ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਠਭੇੜ ਦੌਰਾਨ ਸੁੰਜਵਾਂ ਹਮਲੇ ਦਾ ਮਾਸਟਰਮਾਈਂਡ ਜੈਸ਼-ਏ-ਮੁਹੰਮਦ ਦਾ ਕਮਾਂਡਰ ਮਾਰਿਆ ਗਿਆ ਹੈ। ਮਾਰੇ ਗਏ ਅੱਤਵਾਦੀ ਦੀ ਪਛਾਣ ਜੈਸ਼ ਦੇ ਚੋਟੀ ਕਮਾਂਡਰਾਂ ‘ਚੋਂ ਇਕ ਮੁਫਤੀ ਵਕਾਸ ਦੇ ਤੌਰ ‘ਤੇ ਹੋਈ ਹੈ। ਜਾਣਕਾਰੀ ਮੁਤਾਬਕ ਪੁਲਵਾਮਾ ਜ਼ਿਲੇ ਦੇ ਲੇਥ ਪੋਰਾ ਦੇ ਹੱਟਾਪੋਰਾ ਇਲਾਕੇ ‘ਚ ਅੱਤਵਾਦੀਆਂ ਨੇ ਪੁਲਸ ਪਾਰਟੀ ‘ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੌਰਾਨ ਜੈਸ਼-ਏ-ਮੁਹੰਮਦ ਦੇ ਚੋਟੀ ਕਮਾਂਡਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਾਰਿਆ ਗਿਆ ਅੱਤਵਾਦੀ ਪਾਕਿਸਤਾਨ ਦਾ ਵਾਸੀ ਸੀ। ਇਸ ਦੇ ਨਾਲ ਹੀ ਅੱਤਵਾਦੀ ਸੁੰਜਵਾਂ ਹਮਲੇ ਅਤੇ ਪੁਲਵਾਮਾ ਡੀ.ਪੀ.ਐਲ. ਸ਼੍ਰੀਨਗਰ ਹਵਾਈ ਅੱਡੇ ਨੇੜੇ ਬੀ.ਐਸ.ਐਫ. ਕੈਂਪ ‘ਤੇ ਹੋਏ ਫਿਦਾਇਨ ਹਮਲਿਆਂ ਦਾ ਵੀ ਮਾਸਟਰਮਾਈਂਡ ਸੀ। ਇਸ ਆਪਰੇਸ਼ਨ ਨੂੰ ਫੌਜ ਦੀ 50 ਕੌਮੀ ਰਾਈਫਲ ਅਤੇ ਜੰਮੂ-ਕਸ਼ਮੀਰ ਪੁਲਸ ਦੀ ਐਸ.ਓ.ਜੀ. ਨੇ ਅੰਜਾਮ ਦਿੱਤਾ ਹੈ। ਇਸ ਹਮਲੇ ਦੌਰਾਨ ਇਕ ਪੁਲਸ ਕਰਮਚਾਰੀ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *