Breaking News
Home / Breaking News / ਜੰਮੂ-ਕਸ਼ਮੀਰ ਅਤੇ ਉਤਰ-ਪੂਰਬ ਸੂਬਿਆਂ ‘ਚੋਂ ਨਹੀਂ ਹਟੇਗਾ ‘ਅਫਸਪਾ’ : ਸੀਤਾਰਮਨ

ਜੰਮੂ-ਕਸ਼ਮੀਰ ਅਤੇ ਉਤਰ-ਪੂਰਬ ਸੂਬਿਆਂ ‘ਚੋਂ ਨਹੀਂ ਹਟੇਗਾ ‘ਅਫਸਪਾ’ : ਸੀਤਾਰਮਨ

ਨਵੀਂ ਦਿੱਲੀ, 4 ਮਾਰਚ (ਪੱਤਰ ਪ੍ਰੇਰਕ) : ਭਾਰਤ ਦੀ ਰੱਖਿਆ ਮੰਤਰੀ ਨਿਰਮਲ ਸੀਤਾਰਮਨ ਨੇ ਜੰਮੂ-ਕਸ਼ਮੀਰ ਤੇ ਉੱਤਰ ਪੁਰਬ ‘ਚ ਲਾਏ ਗਏ ਅਫਸਪਾ ਕਾਨੂੰਨ ਨੂੰ ਲੈ ਕੇ ਕਿਹਾ ਕਿ ਇਸ ਬਾਰੇ ਕੋਈ ਵੀ ਮੁੜ ਵਿਚਾਰ ਨਹੀਂ ਹੋਵੇਗਾ। ਇਹ ਐਕਟ ਸੁਰੱਖਿਆ ਬਲਾਂ ਨੂੰ ਗੜਬੜੀ ਵਾਲੇ ਖੇਤਰਾਂ ਵਿੱਚ ਵੱਖ-ਵੱਖ ਮੁਹਿੰਮ ਚਲਾਉਣ ਲਈ ਵਿਸ਼ੇਸ਼ ਅਧਿਕਾਰ ਤੇ ਛੋਟ ਦਿੰਦਾ ਹੈ। ਜੰਮੂ-ਕਸ਼ਮੀਰ ਤੇ ਉੱਤਰ-ਪੂਰਬ ਦੇ ਵੱਖ-ਵੱਖ ਹਿੱਸਿਆਂ ਤੋਂ ਇਸ ਨੂੰ ਵਾਪਸ ਲੈਣ ਲਈ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਮਾਲਦੀਵ ਦੀ ਸਥਿਤੀ ਬਾਰੇ ਪੁੱਛੇ ਜਾਣ ‘ਤੇ ਸੀਤਾਰਾਮਨ ਨੇ ਕਿਹਾ ਸੀ, “ਅਸੀਂ ਇਸ ‘ਤੇ ਵੀ ਗੌਰ ਕਰ ਰਹੇ ਹਾਂ।” ਲਾਈਨ ਆਫ ਕੰਟਰੋਲ ਬਾਰੇ ਉਨ੍ਹਾਂ ਕਿਹਾ,”ਅਸੀਂ ਘੁਸਪੈਠ ਨੂੰ ਵੱਡੇ ਪੱਧਰ’ ਤੇ ਰੋਕਣ ਦੇ ਯੋਗ ਹਾਂ ਤੇ ਅਸੀਂ ਪਾਕਿਸਤਾਨੀ ਕਾਰਵਾਈਆਂ ਤੇ ਆਪਣੀ ਜਵਾਬੀ ਕਾਰਵਾਈ ਕਰਨ ਦੇ ਵੀ ਯੋਗ ਹਾਂ।” ਉਨ੍ਹਾਂ ਕਿਹਾ ਕਿ ਸੁਰੱਖਿਆ ਫੋਰਸਾਂ ਲਾਈਨ ਆਫ ਕੰਟਰੋਲ ‘ਤੇ ਘੁਸਪੈਠੀਏ ਨੂੰ ਭਾਰਤ ਦੀ ਹੱਦ ‘ਚ ਆਉਣ ਤੋਂ ਪਹਿਲਾਂ ਹੀ ਖਤਮ ਕਰ ਰਹੀਆਂ ਹਨ, ਪਰ ਉਨ੍ਹਾਂ ਨੇ ਕਿਹਾ ਕਿ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਕੋਈ ਵੀ ਘੁਸਪੈਠ ਨਹੀਂ ਕਰ ਪਾ ਰਿਹਾ। ਸੀਤਾਰਮਨ ਨੇ ਕਿਹਾ ਪਿਛਲੇ ਸਾਲ ਤੋਂ ਲਾਈਨ ਆਫ ਕੰਟਰੋਲ ਲਗਾਤਾਰ ਅਸਥਿਰ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪਾਕਿਸਤਾਨੀ ਫੌਜਾਂ ਵੱਲੋਂ ਸੀਜ਼ਫਾਈਰ ਦੀ ਉਲੰਘਣਾ ਦੀਆਂ 860 ਘਟਨਾਵਾਂ ਸਾਲ 2017 ਵਿੱਚ ਵਾਪਰੀਆਂ ਸੀ

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *