Breaking News
Home / Breaking News / ਕੰਜ਼ਰਵੇਟਿਵ ਵਲੋਂ ਖਾਲਿਸਤਾਨ ਖਿਲਾਫ ਮਤਾ ਨਾ ਪੇਸ਼ ਕਰਨ ਦਾ ਫ਼ੈਸਲਾ

ਕੰਜ਼ਰਵੇਟਿਵ ਵਲੋਂ ਖਾਲਿਸਤਾਨ ਖਿਲਾਫ ਮਤਾ ਨਾ ਪੇਸ਼ ਕਰਨ ਦਾ ਫ਼ੈਸਲਾ

ਟੋਰਾਂਟੋ,4 ਮਾਰਚ (ਚੜ੍ਹਦੀਕਲਾ ਬਿਊਰੋ): ਫੈਡਰਲ ਕੰਜ਼ਰਵੇਟਿਵ ਨੇ ਆਪਣੇ ਉਸ ਪ੍ਰਸਤਾਵਿਤ ਮੋਸ਼ਨ ਨੂੰ ਪਾਰਲੀਮੈਂਟ ਵਿੱਚ ਪੇਸ਼ ਨਾ ਕਰਨ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਕੈਨੇਡੀਅਨ ਸਿੱਖਾਂ ਅਤੇ ਭਾਰਤੀ ਮੂਲ ਦੇ ਕੈਨੇਡੀਅਨਾਂ ਦੇ ਕੈਨੇਡਾ ਵਿੱਚ ਪਾਏ ਯੋਗਦਾਨ ਦੇ ਨਾਲ ਹਰ ਕਿਸਮ ਦੇ ਅਤਿਵਾਦ, ਸਮੇਤ ਖਾਲਿਸਤਾਨ ਨਾਲ ਜੁੜੇ ਅਤਿਵਾਦ ਦੀ ਨਿਖੇਧੀ ਕੀਤਾ ਜਾਣਾ ਲਿਖਿਆ ਗਿਆ ਸੀ। ਇਸ ਮੋਸ਼ਨ ਵਿੱਚ ਇੱਕ ਮਜ਼ਬੂਤ ਅਤੇ ਅੰਖਡ ਭਾਰਤ ਦਾ ਸਮਰੱਥਨ ਵੀ ਦਰਜ ਸੀ ਜਿਸਨੂੰ ਡੁਰਹਮ ਤੋਂ ਐਮ ਪੀ ਓਟੂਲ ਵੱਲੋਂ ਪੇਸ਼ ਕੀਤਾ ਜਾਣਾ ਤੈਅ ਕੀਤਾ ਗਿਆ ਸੀ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਇਸ ਮਤੇ ਦੀ ਇਹ ਆਖ ਕੇ ਸਖ਼ਤ ਨਿਖੇਧੀ ਕੀਤੀ ਗਈ ਸੀ ਕਿ ਇਸ ਨਾਲ ਸਮੁੱਚੇ ਸਿੱਖ ਭਾਈਚਾਰੇ ਦਾ ਅਕਸ ਜਨਤਕ ਰੂਪ ਵਿੱਚ ਖਰਾਬ ਹੋਵੇਗਾ। ਸੰਸਥਾ ਨੇ ਇੱਕ ਟਵੀਟ ਵਿੱਚ ਇਹ ਵੀ ਆਖਿਆ ਕਿ ਅਜਿਹੇ ਨਾਂਹ ਪੱਖੀ ਪਰਚਾਰ ਦਾ ਸਿੱਖ ਯੂਥ ਉੱਤੇ ਵਿਸ਼ੇਸ਼ ਕਰਕੇ ਮਾੜਾ ਪ੍ਰਭਾਵ ਪਵੇਗਾ। ਵਰਨਣਯੋਗ ਹੈ ਕਿ ਇਸ ਮਤੇ ਦੀ ਭਿਣਕ ਪੈਣ ਤੋਂ ਬਾਅਦ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਸਮੇਤ ਕਈ ਸਿੱਖ ਜੱਥੇਬੰਦੀਆਂ ਨੇ ਇਸਨੂੰ ਰੋਕਣ ਲਈ ਉਪਰਾਲੇ ਕੀਤੇ। ਉਂਟੇਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਗੁਰਪ੍ਰੀਤ ਸਿੰਘ ਬੱਲ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਂਡਰੀਊ ਸ਼ੀਅਰ ਨੂੰ ਇੱਕ ਪੱਤਰ ਲਿਖਿਆ ਗਿਆ। ਇਸ ਪੱਤਰ ਵਿੱਚ ਕਿਹਾ ਗਿਆ ਸੀ ਕਿ ਤੁਹਾਡੀ ਪਾਰਟੀ ਦੇ ਮਤੇ ਵਿੱਚ ਅਤਿਵਾਦ ਦੇ ਪਰੀਪੇਖ ਵਿੱਚ ਸਿਰਫ਼ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਨਾ ਸਹੀ ਗੱਲ ਨਹੀਂ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *