Breaking News
Home / Breaking News / ਅਤਿਵਾਦੀ ਮੂਸਾ ਨੇ ਨਵੇਂ ਵੀਡੀਓ ‘ਚ ਪਾਕਿ ਨੂੰ ਦੱਸਿਆ ਅਮਰੀਕਾ ਦੀ ਕੁਠਪੁਤਲੀ

ਅਤਿਵਾਦੀ ਮੂਸਾ ਨੇ ਨਵੇਂ ਵੀਡੀਓ ‘ਚ ਪਾਕਿ ਨੂੰ ਦੱਸਿਆ ਅਮਰੀਕਾ ਦੀ ਕੁਠਪੁਤਲੀ

ਸ੍ਰੀਨਗਰ, 26 ਫਰਵਰੀ (ਪੱਤਰ ਪ੍ਰੇਰਕ) : ਅੱਤਵਾਦੀ ਜਾਕਿਰ ਮੂਸਾ ਨੇ ਕਸ਼ਮੀਰ ਦੇ ਲੋਕਾਂ ਦੇ ਨਾਮ ਇਕ ਵੀਡੀਓ ਜਾਰੀ ਕੀਤਾ ਹੈ। ਪਾਕਿਸਤਾਨ ਦੇ ਗੁਣਗਾਨ ਕਰਨ ਵਾਲੇ ਅੱਤਵਾਦੀ ਨੇ ਇਸ ਵਾਰ ਪਾਕਿਸਤਾਨ ਦੇ ਖਿਲਾਫ ਸੁਰ-ਬੁਲੰਦ ਕਰ ਦਿੱਤੇ ਹਨ। ਉਸ ਨੇ ਕਿਹਾ ਹੈ ਕਿ ਪਾਕਿਸਤਾਨ ਅਮਰੀਕਾ ਦਾ ਗੁਲਾਮ ਹੈ ਅਤੇ ਅਜਿਹੇ ਲੋਕਾਂ ‘ਤੇ ਭਰੋਸਾ ਕਰਨਾ ਜਿਹਾਦ ਦਾ ਅਪਮਾਨ ਕਰਨਾ ਹੈ। ਉਸ ਨੇ ਕਿਹਾ ਹੈ ਕਿ ਪਾਕਿਸਤਾਨੀ ਏਜੰਸੀਆਂ ਦੇ ਦਖਲਅੰਦਾਜ਼ੀ ਕਰਨ ਨਾਲ ਉਨ੍ਹਾਂ ਦਾ ਅੰਦੋਲਨ ਖਰਾਬ ਹੋ ਰਿਹਾ ਹੈ। ਉਸ ਨੇ ਨੌਜਵਾਨਾਂ ਨੂੰ ਇਮਾਨ ਦਾ ਰਸਤਾ ਅਪਣਾਉਂਦੇ ਹੋਏ ਕਿਹਾ ਕਿ ਇਸਲਾਮੀ ਇਨਕਲਾਬ ਲਈ ਤਿਆਰ ਰਹਿਣ। ਕਸ਼ਮੀਰ ਦੇ ਨੌਜਵਾਨਾਂ ਵੱਲੋਂ ਸੁਰੱਖਿਆ ਫੋਰਸ ਦੀਆਂ ਬੰਦੂਕਾਂ ਖੋਹਣ ਦੀ ਵੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਅੱਤਵਾਦੀਆਂ ਦਾ ਸਾਥ ਦੇਣਾ ਵੀ ਕਿਸੇ ਤਰ੍ਹਾਂ ਕਸ਼ਮੀਰ ਦੀ ਆਜ਼ਾਦੀ ‘ਚ ਸਾਥ ਦੇਣ ਤੋਂ ਘੱਟ ਨਹੀਂ ਹੈ। ਅਫ਼ਜ਼ਲ ਗੁਰੂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਕਿਤਾਬ ‘ਚ ਲਿਖਿਆ ਹੈ ਕਿ ਕਸ਼ਮੀਰ ਦੀ ਮੁਸੀਬਤ ਦਾ ਹੱਲ ਸ਼ਰੀਅਤ ਨੂੰ ਅਪਣਾਉਣ ਨਾਲ ਹੋਵੇਗਾ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *