Breaking News
Home / Breaking News / ਮੇਰੇ ਦਾਮਾਦ ਨੂੰ ਬਿਨਾਂ ਵਜ੍ਹਾ ਵਿਵਾਦ ‘ਚ ਲਪੇਟਿਆ ਜਾ ਰਿਹੈ: ਕੈਪਟਨ

ਮੇਰੇ ਦਾਮਾਦ ਨੂੰ ਬਿਨਾਂ ਵਜ੍ਹਾ ਵਿਵਾਦ ‘ਚ ਲਪੇਟਿਆ ਜਾ ਰਿਹੈ: ਕੈਪਟਨ

ਨਵੀਂ ਦਿੱਲੀ, 26 ਫਰਵਰੀ (ਚੜ੍ਹਦੀਕਲਾ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਰੀਐਂਟਲ ਬੈਂਕ ਆਫ ਕਮਰਸ (ਓ.ਬੀ.ਸੀ) ਕੇਸ ਵਿੱਚ ਉਨ੍ਹਾਂ ਦੇ ਦਾਮਾਦ ਵਿਰੁੱਧ ਨਿਰਆਧਾਰ ਦੋਸ਼ ਲਾ ਕੇ ਇਸ ਮਾਮਲੇ ਦਾ ਸਿਆਸੀਕਰਨ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੰਭੋਲੀ ਸ਼ੂਗਰਜ਼ ਵਿਚ ਉਨ੍ਹਾਂ ਦੇ ਜਵਾਈ ਦੀ ਮਹਿਜ਼ 12.5 ਫੀਸਦੀ ਹਿੱਸੇਦਾਰੀ ਹੈ ਅਤੇ ਉਸ ਨੂੰ ਬਿਨ੍ਹਾਂ ਵਜ੍ਹਾ ਵਿਵਾਦ ਵਿਚ ਲਪੇਟਿਆ ਜਾ ਰਿਹਾ ਹੈ।
ਇੱਥੋਂ ਜਾਰੀ ਇੱਕ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਮੌਜੂਦ ਜਾਣਕਾਰੀ ਮੁਤਾਬਿਕ ਕਥਿਤ ਧੋਖਾਧੜੀ ਜੋ ਇਸ ਕੇਸ ਦਾ ਕੇਂਦਰ ਹੈ, ਬਾਰੇ ਬੈਂਕ ਵੱਲੋਂ ਡੀ.ਆਰ.ਟੀ ਵਿੱਚ ਰਿਕਵਰੀ ਸਬੰਧੀ ਕੇਸ ਦਾਇਰ ਕਰਨ ਤੋਂ ਪਹਿਲਾਂ ਇਹ ਅਦਾਲਤੀ ਕਾਰਵਾਈ ਦਾ ਵਿਸ਼ਾ ਸੀ ਜਿੱਥੇ ਕੰਪਨੀ ਅਤੇ ਓ.ਬੀ.ਸੀ ਦਰਮਿਆਨ ਮਾਮਲਾ ਨਿਪਟ ਗਿਆ ਸੀ

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *