Breaking News
Home / Breaking News / ਕੈਪਟਨ ਦੇ ਜਵਾਈ ‘ਤੇ ਮਾਮਲਾ ਦਰਜ

ਕੈਪਟਨ ਦੇ ਜਵਾਈ ‘ਤੇ ਮਾਮਲਾ ਦਰਜ

ਚੰਡੀਗੜ੍ਹ/ਨਵੀਂ ਦਿੱਲੀ, 26 ਫਰਵਰੀ (ਚੜ੍ਹਦੀਕਲਾ ਬਿਊਰੋ) : ਪੰਜਾਬ ਨੈਸ਼ਨਲ ਬੈਂਕ ਦੇ ਘਪਲੇ ਤੋਂ ਬਾਅਦ ਹੁਣ ਓਰੀਐਂਟਲ ਬੈਂਕ ਆਫ ਕਾਮਰਸ (ਓ.ਬੀ.ਸੀ.) ‘ਚ ਫਰਜ਼ੀਵਾੜਾ ਸਾਹਮਣੇ ਆਇਆ ਹੈ। ਓ.ਬੀ.ਸੀ. ‘ਚ ਕਰੀਬ 200 ਕਰੋੜ ਦਾ ਘਪਲਾ ਫੜਿਆ ਗਿਆ ਹੈ। ਬੈਂਕ ਫਰਾਡ ਦੇ ਇਸ ਮਾਮਲੇ ‘ਚ ਸੀ.ਬੀ.ਆਈ. ਨੇ ਯੂ.ਪੀ. ਦੀ ਸਿੰਭਾਵਲੀ ਸ਼ੂਗਰਸ ਲਿਮਟਿਡ ਕੰਪਨੀ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਡਿਪਟੀ ਐਮ. ਡੀ. ਗੁਰਪਾਲ ਸਿੰਘ ਸਮੇਤ ਸੀ.ਈ.ਓ.ਜੀ. ਐਸ. ਸੀ. ਰਾਓ ਸਮੇਤ ਕਰੀਬ 10 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਧੋਖਾਧੜੀ ਓ. ਬੀ. ਸੀ. ਦੀ ਮੇਰਠ ਬਰਾਂਚ 2011 ‘ਚ ਅਤੇ ਫਿਰ 2015 ‘ਚ ਕੀਤੀ ਗਈ ਹੈ। ਸਿੰਭਾਵਲੀ ਸ਼ੂਗਰਸ ਲਿਮਟਿਡ ਦੇਸ਼ ਦੀ ਸਭ ਤੋਂ ਵੱਡੀ ਸ਼ੂਗਰ ਕੰਪਨੀਆਂ ‘ਚੋਂ ਇਕ ਹੈ। ਇਹ ਬੀ.ਐਸ.ਈ.(ਬਾਂਬੇ ਸਟਾਕ ਐਕਸਚੇਂਜ) ‘ਚ ਵੀ ਲਿਸਟਿਡ ਹੈ। ਇਸ ਦਾ ਮਾਰਕੀਟ ਕੈਪ ਸਿਰਫ 63 ਕਰੋੜ ਰੁਪਏ ਹੈ। ਸੀ.ਬੀ.ਆਈ. ਦੇ ਬੁਲਾਰੇ ਅਭਿਸ਼ੇਕ ਦਿਆਲ ਨੇ ਕਿਹਾ ਹੈ ਕਿ ਐਤਵਾਰ ਨੂੰ ਦਿੱਲੀ, ਹਾਪੁੜ ਅਤੇ ਨੋਇਡਾ ‘ਚ ਕੰਪਨੀ ਦੇ 8 ਦਫਤਰਾਂ ਅਤੇ ਘਰਾਂ ‘ਚ ਛਾਪੇਮਾਰੀ ਕੀਤੀ ਗਈ। ਕਰੀਬ 97 ਕਰੋੜ ਕਿਸਾਨਾਂ ਦੀ ਮਦਦ ਲਈ ਖਰਚ ਕੀਤੇ ਸਨ, ਜੋ ਕੰਪਨੀ ਨੇ ਨਹੀਂ ਕੀਤੇ। ਬੈਂਕ ਦੀ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਸਿੰਭਾਵਲੀ ਸ਼ੂਗਰਸ ਨੇ 2011 ‘ਚ 148.59 ਕਰੋੜ ਦਾ ਕਰਜ਼ ਲਿਆ ਸੀ। ਇਹ ਗੰਨਾ ਕਿਸਾਨਾਂ ਲਈ ਲਿਆਂਦੀ ਗਈ ਯੋਜਨਾ ਦੇ ਤਹਿਤ ਮਨਜ਼ੂਰ ਕੀਤਾ ਗਿਆ ਸੀ। ਇਹ ਰਕਮ 5,762 ਗੰਨਾ ਕਿਸਾਨਾਂ ਨੂੰ ਵਿੱਤੀ ਮਦਦ ਦੇ ਰੂਪ ‘ਚ ਵੰਡੀ ਜਾਣੀ ਸੀ ਪਰ ਕੰਪਨੀ ਨੇ ਇਸ ਨੂੰ ਖੁਦ ਖਰਚ ਕਰ ਲਿਆ। ਇਹ ਕਰਜ਼ 31 ਮਾਰਚ 2015 ‘ਚ ਫਸੇ ਕਰਜ਼ ‘ਚ ਤਬਦੀਲ ਹੋ ਗਿਆ। ਬੈਂਕ ਨੇ 97.85 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਉਸੇ ਸਾਲ 13 ਮਈ ਨੂੰ ਰਿਜ਼ਰਵ ਬੈਂਕ ਨੂੰ ਇਸ ਦੀ ਜਾਣਕਾਰੀ ਦਿੱਤੀ। ਓ.ਬੀ.ਸੀ. ਨੇ ਕੰਪਨੀ ਨੂੰ ਪੁਰਾਣਾ ਕਰਜ਼ਾ

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *