Breaking News
Home / Breaking News / ਪੰਜਾਬ ਹੁਣ ਨਹੀਂ ਚਾਹੁੰਦਾ ਕੈਪਟਨ ਦੀ ਸਰਕਾਰ: ਸੁਖਬੀਰ ਬਾਦਲ

ਪੰਜਾਬ ਹੁਣ ਨਹੀਂ ਚਾਹੁੰਦਾ ਕੈਪਟਨ ਦੀ ਸਰਕਾਰ: ਸੁਖਬੀਰ ਬਾਦਲ

ਗੁਰੂਹਰਸਹਾਏ, 25 ਫਰਵਰੀ (ਪੱਤਰ ਪ੍ਰੇਰਕ) : ਸ਼੍ਰੋਮਣੀ ਅਕਾਲੀ ਦਲ ਵਲੋਂ ਪੂਰੇ ਸੂਬੇ ਵਿਚ ਕਾਂਗਰਸ ਖਿਲਾਫ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਦੇ ਤਹਿਤ ਐਤਵਾਰ ਨੂੰ ਗੁਰੂਹਰਸਹਾਏ ਵਿਖੇ ਅਕਾਲੀ ਦਲ ਵਲੋਂ ਪੋਲ ਖੋਲ੍ਹ ਰੈਲੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕਰਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਦੀ ਪੋਲ ਇਕ ਸਾਲ ਦੇ ਅੰਦਰ ਹੀ ਖੁੱਲ੍ਹ ਗਈ ਹੈ। ਸੁਖਬੀਰ ਨੇ ਕਿਹਾ ਕਿ ਕਾਂਗਰਸ ਉਹ ਪਾਰਟੀ ਹੈ ਜਿਹੜੀ ਕਦੇ ਵੀ ਆਪਣੇ ਬੋਲਾਂ ‘ਤੇ ਖਰ੍ਹੀ ਨਹੀਂ ਉਤਰਦੀ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਕੰਧਾਂ ‘ਤੇ ਲਿਖਵਾਇਆ ਸੀ ਕਿ ‘ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ’ ਪਰ ਹੁਣ ਉਹੀ ਕੰਧਾਂ ‘ਤੇ ਲਿਖਿਆ ਹੈ ‘ਨਹੀਂ ਚਾਹੁੰਦਾ ਪੰਜਾਬ ਕੈਪਟਨ ਦੀ ਸਰਕਾਰ।’ ਸੁਖਬੀਰ ਨੇ ਕਿਹਾ ਕਿ ਲੋਕ ਕਾਂਗਰਸ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ ਅਤੇ ਹੁਣ ਇਸ ਦਾ ਜਵਾਬ ਉਹ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਚ ਦੇਣਗੇ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *