Breaking News
Home / Breaking News / ਨੀਰਵ ਨਾਲ 12 ਦਿਨ ਦੀ ਗੱਲਬਾਤ ਫੇਲ੍ਹ ਹੋਣ ਮਗਰੋਂ ਬਾਹਰ ਆਇਆ ਸੀ ਘੋਟਾਲਾ

ਨੀਰਵ ਨਾਲ 12 ਦਿਨ ਦੀ ਗੱਲਬਾਤ ਫੇਲ੍ਹ ਹੋਣ ਮਗਰੋਂ ਬਾਹਰ ਆਇਆ ਸੀ ਘੋਟਾਲਾ

ਨਵੀਂ ਦਿੱਲੀ, 25 ਫਰਵਰੀ (ਪੱਤਰ ਪ੍ਰੇਰਕ) : ਮਾਮਾ-ਭਾਣਜੇ (ਨੀਰਵ ਮੋਦੀ ਅਤੇ ਮੇਹੁਲ ਚੌਕਸੀ) ਦਾ ਹੀਰਿਆਂ ਦਾ ਵਪਾਰ ਇਸ ਸਾਲ 16 ਜਨਵਰੀ ਨੂੰ ਉਸ ਸਮੇਂ ਤਬਾਹ ਹੋ ਗਿਆ ਜਦ ਨੀਰਵ ਮੋਦੀ ਦੀ ਕੰਪਨੀ ਦਾ ਇਕ ਅਧਿਕਾਰੀ ਪੰਜਾਬ ਨੈਸ਼ਨਲ ਬੈਂਕ ਦੀ ਮੁੰਬਈ ਸਥਿਤ ਬ੍ਰੈਡੀ ਬ੍ਰਾਂਚ ‘ਚ ਲੈਟਰ ਆਫ ਅੰਡਰਰਟੈਂਡਿੰਗ (ਐਲ.ਓ.ਯੂ) ਨੂੰ ਕਲੀਅਰ ਕਰਵਾਉਣ ਲਈ ਗਿਆ। ਉਥੇ ਹਾਜ਼ਰ ਡਿਪਟੀ ਮੈਨੇਜਰ ਨੇ ਸਾਂਝੀ ਸਕਿਓਰਿਟੀ ਤੋਂ ਬਿਨ੍ਹਾਂ ਉਕਤ ਐਲ.ਓ.ਯੂ. ਨੂੰ ਕਲੀਅਰ ਕਰਵਾਉਣ ਦਾ ਦਬਾਅ ਪਾਇਆ ਤਾਂ ਡਿਪਟੀ ਮੈਨੇਜਰ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਉੱਚਾ ਅਧਿਕਾਰੀਆਂ ਨੂੰ ਅਲਰਟ ਕੀਤਾ। ਕੁਝ ਹੀ ਸਮੇਂ ‘ਚ ਹਰ ਪਾਸੇ ਸ਼ੋਰ ਮਚ ਗਿਆ ਅਤੇ ਮੈਨੇਜਮੈਂਟ ਨੇ ਨੀਰਵ ਮੋਦੀ ਨਾਲ ਸੰਪਰਕ ਕੀਤਾ ਤਾਂ ਉਹ ਉਸ ਸਮੇਂ ਨਿਊਯਾਰਕ ‘ਚ ਛੁੱਟੀਆਂ ਮਨ੍ਹਾ ਰਿਹਾ ਸੀ ਇਸ ਲਈ ਨੀਰਵ ਦੇ ਸੀ.ਐੱਫ.ਓ. ਅੰਬਾਨੀ ਨੇ ਪੀ.ਐਨ.ਬੀ. ਮੈਨੇਜਮੈਂਟ ਨਾਲ ਗੱਲ ਕੀਤੀ। ਉਸ ਨੇ ਕਿਹਾ ਸੀ ਕਿ ਬੈਂਕ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਸ ਵਪਾਰਕ ਸ਼ਰਤਾਂ ਦੇ ਮੁਤਾਬਕ ਵਾਪਸ ਕੀਤਾ ਜਾਵੇਗਾ। ਪੀ.ਐਨ.ਬੀ. ਮੈਨੇਜਮੈਂਟ ਨੇ ਇਸ ਸਬੰਧ ‘ਚ 12 ਦਿਨ ਤੱਕ ਗੱਲਬਾਤ ਕੀਤੀ ਅਤੇ ਚੌਕਸੀ ਅਤੇ ਨੀਰਵ ਮੋਦੀ ਨੂੰ ਸੰਯੁਕਤ ਅਤੇ ਮੈਚਿੰਗ ਸਕਿਓਰਟੀਜ਼ ਦਾ ਪ੍ਰਬੰਧ ਕਰਨ ਨੂੰ ਕਿਹਾ। ਆਖਿਰਕਾਰ ਪੀ.ਐਨ.ਬੀ. ਦੇ ਮੈਨੇਜਿੰਗ ਡਾਇਰੈਕਟਰ ਸੁਨੀਲ ਮਹਿਤਾ ਨੇ ਵਿੱਤ ਮੰਤਰਾਲਾ ‘ਚ ਬੈਂਕਿੰਗ ਸਕੱਤਰ ਨਾਲ ਗੱਲਬਾਤ ਕੀਤੀ। ਬੈਂਕਿੰਗ ਸਕੱਤਰ ਨੇ ਮਾਮਲਾ ਵਿੱਤ ਸਕੱਤਰ ਹੱਸਮੁਖ ਅਧੀਆ ਦੇ ਧਿਆਨ ‘ਚ ਲਿਆਂਦਾ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *