Breaking News
Home / Uncategorized / ਨਵੀਂ ਟ੍ਰਾਂਸਪੋਰਟ ਨੀਤੀ ਫਰਵਰੀ ਦੇ ਅਖੀਰ ‘ਚ ਹੋ ਸਕਦੀ ਹੈ ਲਾਗੂ!

ਨਵੀਂ ਟ੍ਰਾਂਸਪੋਰਟ ਨੀਤੀ ਫਰਵਰੀ ਦੇ ਅਖੀਰ ‘ਚ ਹੋ ਸਕਦੀ ਹੈ ਲਾਗੂ!

ਚੰਡੀਗੜ੍ਹ , 24 ਫਰਵਰੀ (ਪੱਤਰ ਪ੍ਰੇਰਕ) : ਪਬਲਿਕ ਟ੍ਰਾਂਸਪੋਰਟ ‘ਚ ਸਿਆਸੀ ਆਗੂਆਂ ਦੀ ਸਰਦਾਰੀ ਖਤਮ ਕਰਨ ਲਈ ਕੈਪਟਨ ਸਰਕਾਰ ਨੇ 100 ਤੋਂ ਵੱਧ ਟ੍ਰਾਂਸਪੋਰਟ ਕੰਪਨੀਆਂ ਦੇ 7531 ਰੂਟ ਰੱਦ ਕਰਨ ਦੀ ਤਿਆਰੀ ਕਰ ਲਈ ਹੈ। ਸਰਕਾਰ ਦੇ ਇਸ ਫੈਸਲੇ ਨਾਲ ਕਈ ਅਕਾਲੀ ਅਤੇ ਕਾਂਗਰਸੀ ਆਗੂਆਂ ਦੀ ਬੱਸਾਂ ਬੰਦ ਹੋ ਜਾਣਗੀਆਂ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਕਰੀਬੀ ਜੁਝਾਰ ਬੱਸ ਸਰਵਿਸ ਦੇ ਗੁਰਦੀਪ ਸਿੰਘ ਸਮੇਤ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ, ਹਰਦੀਪ ਡਿੰਪੀ ਤੋਂ ਇਲਾਵਾ ਕਾਂਗਰਸ ਦੇ ਅਵਤਾਰ ਹੈਨਰੀ, ਜਸਬੀਰ ਸਿੰਘ ਡਿੰਪਾ, ਲਿਬੜਾ ਅਤੇ ਨਿਊ ਫਤਿਹਗੜ੍ਹ ਬਸ ਸਰਵਿਸ ਦੀਆਂ ਬੱਸਾਂ ‘ਤੇ ਇਸ ਫੈਸਲੇ ਦਾ ਅਸਰ ਪੈਣਾ ਲਾਜ਼ਮੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਮਹੀਨੇ ਦੇ ਆਖਰੀ ਹਫਤੇ ‘ਚ ਨਵੀਂ ਟ੍ਰਾਂਸਪੋਰਟ ਪਾਲਿਸੀ ਲਈ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਟ੍ਰਾਂਸਪੋਰਟ ਕਮਿਸ਼ਨਰ ਨੇ 16 ਫਰਵਰੀ ਤੋਂ ਸਾਰੇ 11 ਰੀਜ਼ਨਲ ਟ੍ਰਾਂਸਪੋਰਟ ਅਥਾਰੀਟੀਜ਼ ਨੂੰ ਪੱਤਰ ਲਿੱਖ ਕੇ ਪ੍ਰਾਈਵੇਟ ਬਸ ਆਪਰੇਟਰਸ ਦੇ ਪਰਮਿਟ ਰੱਦ ਕਰਨ ਨੂੰ ਕਿਹਾ ਹੈ ਜਿਹੜੀ ਅਪਰੂਵਡ ਸਕੀਮ ਤੋਂ 15 ਤੋਂ 24 ਕਿਲੋਮੀਟਰ ਤੋਂ ਵੱਧ ਐਕਸਟੈਂਸ਼ਨ ਰੂਟ ‘ਤੇ ਬਸਾਂ ਚਲਾ ਰਹੇ ਹਨ। ਕਮਿਸ਼ਨਰ ਨੇ ਉਨ੍ਹਾਂ ਟ੍ਰਾਂਸਪੋਰਟ ਕੰਪਨੀਆਂ ਨੂੰ ਵੀ ਸੂਚੀ ਬਨਾਉਣ ਨੂੰ ਕਿਹਾ ਹੈ ਜਿਹੜੇ ਟ੍ਰਾਂਸਪੋਰਟ ਕੰਪਨੀਆਂ ਸਕੀਮ ਦੇ ਤਹਿਤ ਮਿਨੀ ਬੱਸਾਂ, ਐੱਚ. ਵੀ. ਏ. ਸੀ. (ਹੈੱਡ ਵੈਂਟੀਲੇਸ਼ਨ ਅਤੇ ਏਅਰ ਕੰਡੀਸ਼ਨ) ਅਤੇ ਏ. ਸੀ. ਇੰਡੀਗ੍ਰਲ ਕੋਚ ਇੰਟਰ ਸਟੇਟ ਰੂਟ ‘ਤੇ 15 ਕਿਲੋਮੀਟਰ ਦੀ ਦੂਰੀ ਕਵਰ ਕਰ ਰਹੇ ਹਨ। ਇਨ੍ਹਾਂ ਰੂਟਸ ‘ਤੇ ਹਾਈਕੋਰਟ ਨੇ ਪ੍ਰਾਈਵੇਟ ਬੱਸਾਂ ਚਲਾਉਣ ‘ਤੇ ਰੋਕ ਲਗਾ ਦਿੱਤੀ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਪਬਲਿਕ ਟ੍ਰਾਂਸਪੋਰਟ ‘ਤੇ ਸਿਆਸੀ ਆਗੂਆਂ ਅਤੇ ਉਨ੍ਹਾਂ ਦੇ ਕਰੀਬੀਆਂ ਦੀ ਸਰਦਾਰੀ ਖਤਮ ਕਰਨ ਲਈ ਦਸੰਬਰ 2012 ‘ਚ ਇਕ ਪਟੀਸ਼ਨ ‘ਤੇ ਸੁਣਵਾਈ ‘ਚ ਹਾਈਕੋਰਟ ਨੇ ਸਰਕਾਰ ਨੂੰ ਪਰਮਿਟ ਰੱਦ ਕਰਨ ਦੇ ਹੁਕਮ ਦਿੱਤੇ ਸਨ। ਕਿਹਾ ਗਿਆ ਸੀ ਕਿ ਇਹ ਪਰਮਿਟ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਕੇ ਜਾਰੀ ਕੀਤੇ ਗਏ ਸਨ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਪਟਾਕੇ ਚਲਾਉਣ ‘ਤੇ ਲਗਾਈ ਪਾਬੰਦੀ

ਚੰਡੀਗੜ੍ਹ, 7 ਦਸੰਬਰ  (ਪੱਤਰ ਪ੍ਰੇਰਕ) : ਹਰਿਆਣਾ ਦੇ ਐਨ.ਸੀ.ਆਰ. ਖੇਤਰ ਨੂੰ ਛੱਡ ਕੇ ਪੂਰੇ ਪੰਜਾਬ-ਹਰਿਆਣਾ …

Leave a Reply

Your email address will not be published. Required fields are marked *