Breaking News
Home / Breaking News / ਪੰਜਾਬ ‘ਚ ਕਈ ਥਾਈਂ ਮੀਂਹ ਤੇ ਗੜ੍ਹੇਮਾਰੀ

ਪੰਜਾਬ ‘ਚ ਕਈ ਥਾਈਂ ਮੀਂਹ ਤੇ ਗੜ੍ਹੇਮਾਰੀ

ਚੰਡੀਗੜ੍ਹ, 24 ਫਰਵਰੀ (ਪੱਤਰ ਪ੍ਰੇਰਕ) : ਪੰਜਾਬ ਵਿਚ ਮੌਸਮ ਨੇ ਯੂ ਟਰਨ ਲੈ ਲਿਆ ਹੈ। ਅੱਜ ਚੰਡੀਗੜ੍ਹ ਸਮੇਤ ਸੂਬੇ ਦੇ ਕਈ ਇਲਾਕਿਆਂ ਵਿਚ ਰੁਕ-ਰੁਕ ਕੇ ਤੇਜ਼ ਬਾਰਿਸ਼ ਹੋਈ ਅਤੇ ਕਈ ਥਾਵਾਂ ‘ਤੇ ਗੜ੍ਹੇਮਾਰੀ ਦੀਆਂ ਵੀ ਖ਼ਬਰਾਂ ਹਨ। ਮੌਸਮ ਵਿਭਾਗ ਨੇ ਇਸ ਬਾਰਿਸ਼ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਸਵੇਰ ਤੋਂ ਹੀ ਆਸਮਾਨ ਵਿਚ ਕਾਲੇ ਬੱਦਲ ਛਾਏ ਰਹੇ ਅਤੇ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ। ਬਾਰਿਸ਼ ਨਾਲ ਸੂਬੇ ਦੇ ਤਾਪਮਾਨ ਵਿਚ ਤਬਦੀਲੀ ਆ ਗਈ ਹੈ।
ਇਸ ਦੌਰਾਨ ਪਹਾੜੀ ਇਲਾਕਿਆਂ ਵਿਚ ਭਾਰੀ ਬਰਫਬਾਰੀ ਹੋਣ ਦੀ ਸੂਚਨਾ ਹੈ। ਮਨਾਲੀ ਸਮੇਤ ਕਈ ਇਲਾਕਿਆਂ ਵਿਚ ਅੱਜ ਭਾਰੀ ਬਰਫਬਾਰੀ ਹੋਈ, ਜਿਸ ਕਾਰਨ ਤਾਪਮਾਨ ਹੇਠਾਂ ਆ ਗਿਆ ਹੈ। ਇਸ ਬਰਫਬਾਰੀ ਦਾ ਸੈਲਾਨੀਆਂ ਨੇ ਆਨੰਦ ਮਾਣਿਆ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *