Breaking News
Home / Breaking News / ਸੁਪਰੀਮ ਕੋਰਟ ‘ਚ ਫਿਰ ਸਾਹਮਣੇ ਆਏ ਜੱਜਾਂ ਦੇ ਮਤਭੇਦ, ਚੀਫ ਜਸਟਿਸ ਤੋਂ ਦਖ਼ਲ ਦੀ ਮੰਗ

ਸੁਪਰੀਮ ਕੋਰਟ ‘ਚ ਫਿਰ ਸਾਹਮਣੇ ਆਏ ਜੱਜਾਂ ਦੇ ਮਤਭੇਦ, ਚੀਫ ਜਸਟਿਸ ਤੋਂ ਦਖ਼ਲ ਦੀ ਮੰਗ

ਨਵੀਂ ਦਿੱਲੀ, 23 ਫਰਵਰੀ (ਪੱਤਰ ਪ੍ਰੇਰਕ) : ਸੁਪਰੀਮ ਕੋਰਟ ਦੇ ਜੱਜਾਂ ਵਿਚਕਾਰ ਇਕ ਵਾਰ ਫਿਰ ਤੋਂ ਮਤਭੇਦ ਉਭਰ ਕੇ ਸਾਹਮਣੇ ਆ ਰਹੇ ਹਨ। ਇਸ ਵਾਰ ਵਿਵਾਦ ਤਿੰਨ-ਜੱਜਾਂ ਦੀਆਂ 2 ਬੈਂਚਾਂ ਦੇ ਵਿਚਕਾਰ ਹੈ। ਦਰਅਸਲ, ਜਸਟਿਸ ਐੱਮ.ਬੀ. ਲੋਕੁਰ ਦੀ ਬੈਂਚ ਨੇ ਬੁੱਧਵਾਰ ਨੂੰ ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਦੇ ਜ਼ਮੀਨ ਐਕਵਾਇਰ ਨਾਲ ਜੁੜੇ ਇਕ ਆਦੇਸ਼ ‘ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਨਾਰਾਜ ਜਸਟਿਸ ਅਰੁਣ ਮਿਸ਼ਰਾ ਨੇ ਵੀਰਵਾਰ ਨੂੰ ਪੇਸ਼ ਹੋਏ ਜ਼ਮੀਨ ਐਕਵਾਇਰ ਦੇ ਇਕ ਮਾਮਲੇ ਨੂੰ ਚੀਫ ਜਸਟਿਸ ਦੀਪਕ ਮਿਸ਼ਰਾ ਨੂੰ ਰੈਫਰ ਕਰਦੇ ਹੋਏ ਇਸ ਨੂੰ ਉਚਿਤ ਬੈਂਚ ਨੂੰ ਸੌਂਪਣ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਪੁੱਛਿਆ ਕਿ ਅਸੀਂ ਅੱਗੇ ਇਸ ਕੇਸ ਦੀ ਸੁਣਵਾਈ ਕਰੀਏ ਜਾਂ ਨਾ? ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਮਹੀਨੇ ਜਸਟਿਸ ਲੋਕੁਰ ਸਮੇਤ ਸੁਪਰੀਮ ਕੋਰਟ ਦੇ 4 ਜੱਜਾਂ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ ‘ਚ ਜੱਜਾਂ ਨੇ ਚੀਫ ਜਸਟਿਸ ‘ਤੇ ਆਪਣੀ ਪਸੰਦ ਦੀ ਬੈਂਚਾਂ ਨੂੰ ਕੇਸ ਸੌਂਪਣ ਦਾ ਦੋਸ਼ ਲਗਾਇਆ ਸੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *