Breaking News
Home / Breaking News / ਮੋਦੀ ਰਾਜ ‘ਚ ਵੀ ਭ੍ਰਿਸ਼ਟਾਚਾਰ ‘ਤੇ ਨਹੀਂ ਲੱਗੀ ਰੋਕ

ਮੋਦੀ ਰਾਜ ‘ਚ ਵੀ ਭ੍ਰਿਸ਼ਟਾਚਾਰ ‘ਤੇ ਨਹੀਂ ਲੱਗੀ ਰੋਕ

ਨਵੀਂ ਦਿੱਲੀ, 22 ਫਰਵਰੀ (ਪੱਤਰ ਪ੍ਰੇਰਕ) : ਕੌਮਾਂਤਰੀ ਗੈਰ ਸਰਕਾਰੀ ਸੰਗਠਨ ਟਰਾਂਸਪੈਰੰਸੀ ਇੰਟਰਨੈਸ਼ਨਲ ਦੀ ਤਾਜ਼ਾ ਰਿਪੋਰਟ ਅਨੁਸਾਰ ਤਾਂ ਭ੍ਰਿਸ਼ਟਾਚਾਰ ਨੂੰ ਲੈ ਕੇ ਭਾਰਤ ਦੇ ਸਰਕਾਰੀ ਖੇਤਰ ਦੀ ਅਕਸ ਦੁਨੀਆ ਦੀ ਨਜ਼ਰ ‘ਚ ਹੁਣ ਵੀ ਖਰਾਬ ਹੈ। ਉਂਝ 2015 ਦੀ ਤੁਲਨਾ ‘ਚ ਸਥਿਤੀ ‘ਚ ਸੁਧਾਰ ਦੇ ਸੰਕੇਤ ਹਨ। ਸੰਸਥਾ ਦੀ ਤਾਜ਼ਾ ਰਿਪੋਰਟ ਗਲੋਬਲ ਕਰਪਸ਼ਨ ਇੰਡੈਕਸ-2017 ‘ਚ ਦੇਸ਼ ਨੂੰ 81ਵੇਂ ਸਥਾਨ ‘ਤੇ ਰੱਖਿਆ ਗਿਆ ਹੈ, ਜਦੋਂ ਕਿ ਪਿਛਲੇ ਸਾਲ ਦੀ ਰਿਪੋਰਟ ‘ਚ ਭਾਰਤ 79ਵੇਂ ਸਥਾਨ ‘ਤੇ ਸੀ। ਭ੍ਰਿਸ਼ਟਾਚਾਰ ਦੇ ਖਿਲਾਫ ਸਰਕਾਰਾਂ ਨੂੰ ਇਕ ਮਜ਼ਬੂਤ ਸੰਦੇਸ਼ ਦੇਣ ਦੇ ਮਕਸਦ ਨਾਲ 1995 ਤੋਂ ਸ਼ੁਰੂ ਕੀਤੇ ਗਏ ਸੂਚੀ ਪੱਤਰ ‘ਚ 180 ਦੇਸ਼ਾਂ ਦੀ ਸਥਿਤੀ ਦਾ ਆਕਲਨ ਕੀਤਾ ਗਿਆ ਹੈ। ਇਹ ਸੂਚੀ ਪੱਤਰ ਵਿਸ਼ਲੇਸ਼ਕਾਂ, ਕਾਰੋਬਾਰੀਆਂ ਅਤੇ ਮਾਹਰਾਂ ਦੇ ਆਕਲਨ ਅਤੇ ਅਨੁਭਵਾਂ ‘ਤੇ ਆਧਾਰਤ ਦੱਸਿਆ ਜਾਂਦਾ ਹੈ। ਇਸ ‘ਚ ਪੱਤਰਕਾਰਾਂ, ਵਰਕਰਾਂ ਅਤੇ ਵਿਰੋਧੀ ਨੇਤਾਵਾਂ ਲਈ ਕੰਮ ਦੀ ਆਜ਼ਾਦੀ ਵਰਗੀਆਂ ਕਸੌਟੀਆਂ ਵੀ ਅਪਣਾਈਆਂ ਜਾਂਦੀਆਂ ਹਨ। ਸੂਚੀ ਪੱਤਰ ਤਿਆਰ ਕਰਨ ਲਈ ਦੇਸ਼ਾਂ ਨੂੰ ਵੱਖ-ਵੱਖ ਕਸੌਟੀਆਂ ‘ਤੇ 0 ਤੋਂ 100 ਦਰਮਿਆਨ ਅੰਕ ਦਿੱਤੇ ਜਾਂਦੇ ਹਨ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *