Breaking News
Home / Breaking News / ਆਮਦਨ ਕਰ ਵਿਭਾਗ ਵੱਲੋਂ 10 ਕਿਲੋ ਸੋਨਾ ਜ਼ਬਤ

ਆਮਦਨ ਕਰ ਵਿਭਾਗ ਵੱਲੋਂ 10 ਕਿਲੋ ਸੋਨਾ ਜ਼ਬਤ

ਪਟਿਆਲਾ, 22 ਫਰਵਰੀ (ਵਿਨੋਦ ਸ਼ਰਮਾ) : ਆਮਦਨ ਕਰ ਵਿਭਾਗ ਨੇ ਇੰਟੈਲੀਜੈਂਸ ਇਨਪੁਟ ਦੇ ਆਧਾਰ ‘ਤੇ 10 ਕਿੱਲੋ ਸੋਨਾ ਜ਼ਬਤ ਕੀਤਾ ਹੈ। ਜਿਸ ਵਾਹਨ ਵਿੱਚੋਂ ਇਹ ਬਰਾਮਦਗੀ ਹੋਈ ਹੈ, ਉਹ ਬੈਂਕਾਂ ਵਿੱਚ ਨਕਦੀ ਲਿਜਾਣ ਤੇ ਭੇਜਣ ਲਈ ਵਰਤੀ ਜਾਣ ਵਾਲੀ ਕੈਸ਼ ਵੈਨ ਵਾਂਗ ਸੀ। ਕਰ ਚੋਰਾਂ ਨੇ ਇਸ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾਇਆ ਸੀ। ਸੋਨੇ ਦੀ ਇਸ ਖੇਪ ਦਾ ਮੁੱਲ ਚਾਰ ਕਰੋੜ ਬਣਦੀ ਹੈ। ਪਟਿਆਲਾ ਆਮਦਨ ਕਰ ਵਿਭਾਗ ਦੀ ਟੀਮ ਨੇ ਖੰਨਾ ਕੋਲ ਇਸ ਕੈਸ਼ ਵੈਨ ਨੂੰ ਰੋਕ ਕੇ ਜਾਂਚ ਕੀਤੀ ਤਾਂ ਇਸ ਸੋਨੇ ਦੇ ਇਸ ਗੋਰਖਧੰਦੇ ਦਾ ਖੁਲਾਸਾ ਹੋਇਆ। ਅਧਿਕਾਰੀਆਂ ਮੁਤਾਬਕ ਵਿਦੇਸ਼ਾਂ ਤੋਂ ਕੁਰੀਅਰ ਰਾਹੀਂ ਸੋਨਾ ਮੰਗਵਾ ਕੇ ਮੁੰਬਈ ਰਾਹੀਂ ਭਾਰਤ ਲਿਆਂਦਾ ਗਿਆ ਤੇ ਅੱਗੇ ਇਸ ਨੂੰ ਹਵਾਈ ਰਸਤੇ ਰਾਹੀਂ ਮੋਹਾਲੀ ਅੱਡੇ ‘ਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਸਪਲਾਈ ਕਰਨ ਖਾਤਰ ਉਤਾਰਿਆ ਗਿਆ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *