Breaking News
Home / Breaking News / ਨੀਰਵ ਮੋਦੀ ਦੀਆਂ ਲਗਜ਼ਰੀ ਕਾਰਾਂ ਜ਼ਬਤ, ਮਿਊਚੁਅਲ ਫੰਡ ਅਤੇ ਸ਼ੇਅਰ ਵੀ ਸੀਲ

ਨੀਰਵ ਮੋਦੀ ਦੀਆਂ ਲਗਜ਼ਰੀ ਕਾਰਾਂ ਜ਼ਬਤ, ਮਿਊਚੁਅਲ ਫੰਡ ਅਤੇ ਸ਼ੇਅਰ ਵੀ ਸੀਲ

ਨਵੀਂ ਦਿੱਲੀ, 22 ਫਰਵਰੀ (ਚੜ੍ਹਦੀਕਲਾ ਬਿਊਰੋ) : ਪੰਜਾਬ ਨੈਸ਼ਨਲ ਬੈਂਕ ਨੂੰ 11,400 ਕਰੋੜ ਦਾ ਚੂਨਾ ਲਗਾਉਣ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ‘ਤੇ ਸੀ.ਬੀ.ਆਈ. ਇਨਫੋਰਸਮੈਂਟ ਡਾਇਰੈਕਟੋਰੇਟ ਸ਼ਿਕੰਜਾ ਕੱਸਦੀ ਜਾ ਰਹੀ ਹੈ। ਅੱਜ ਈ.ਡੀ ਨੇ ਨੀਰਵ ਮੋਦੀ ਅਤੇ ਉਨ੍ਹਾਂ ਦੀ ਕੰਪਨੀ ਨਾਲ ਸੰਬੰਧਤ 9 ਕਾਰਾਂ ਜ਼ਬਤ ਕੀਤੀਆਂ ਹਨ। ਇਨ੍ਹਾਂ ਕਾਰਾਂ ‘ਚ ਇਕ ਰਾਲਸ ਰਾਇਸ ਘੋਸਟ, ਦੋ ਮਰਸਡੀਜ਼ ਬੇਂਜ ਜੀ.ਐਲ. 350 ਸੀ.ਡੀ.ਆਈ., ਇਕ ਪਾਰਸ਼ ਪਨਾਮੇਰਾ, 3 ਹੋਂਡਾ ਕਾਰਾਂ, ਇਕ ਟੋਇਟਾ ਅਤੇ ਇਕ ਟੋਇਟਾ ਇਨੋਵਾ ਸ਼ਾਮਲ ਹੈ। ਈ.ਡੀ. ਨੇ ਨੀਰਵ ਮੋਦੀ ਦੇ 7.80 ਕਰੋੜ ਰੁਪਏ ਦੇ ਮਿਊਚੁਅਲ ਫੰਡ ਅਤੇ ਸ਼ੇਅਰ ਵੀ ਸੀਲ ਕਰ ਦਿੱਤੇ। ਇਸ ਤੋਂ ਇਲਾਵਾ ਮੁਹੇਲ ਚੌਕਸੀ ਗਰੁੱਪ ‘ਤੇ ਵੀ ਕਾਰਵਾਈ ਕੀਤੀ ਗਈ। ਇਸ ਗਰੁੱਪ ਦੇ 86.72 ਕਰੋੜ ਦੇ ਮਿਊਚੁਅਲ ਫੰਡ ਅਤੇ ਸ਼ੇਅਰ ਸੀਲ ਕਰ ਦਿੱਤੇ ਗਏ। ਜ਼ਬਤ ਕੀਤੀ ਗਈਆਂ ਨੌ ਕਾਰਾਂ ਦੀ ਕੀਮਤ ਕਰੀਬ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਹੈ। ਈ.ਡੀ ਨੇ ਕਾਰਾਂ ਦੇ ਨਾਲ ਹੀ ਕੰਪਨੀ ਤੋਂ 7.80 ਕਰੋੜ ਰੁਪਏ ਦੇ ਮਿਊਚੁਅਲ ਫੰਡ ਅਤੇ ਸ਼ੇਅਰ ਵੀ ਬਰਾਮਦ ਕਰ ਲਏ ਹਨ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *