Breaking News
Home / Breaking News / ਬੇਭਰੋਸਗੀ ਮਤਾ ਆਖ਼ਰੀ ਰਸਤਾ: ਚੰਦਰਬਾਬੂ ਨਾਇਡ

ਬੇਭਰੋਸਗੀ ਮਤਾ ਆਖ਼ਰੀ ਰਸਤਾ: ਚੰਦਰਬਾਬੂ ਨਾਇਡ

ਅਮਰਾਵਤੀ , 20 ਫਰਵਰੀ (ਪੱਤਰ ਪ੍ਰੇਰਕ) : ਦੇਸ਼ ਵਿਚ ਚੋਣਾਂ ਦੀ ਸ਼ੁਰੂਆਤ ਤੋਂ ਪਹਿਲਾਂ ਭਾਜਪਾ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਹੈ ਆਪਣੇ ਸਹਿਯੋਗੀਆਂ ਦੀ ਨਾਰਾਜ਼ਗੀ। ਆਮ ਬਜਟ ਵਿਚ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਨਾ ਮਿਲਣ ਤੋਂ ਨਾਰਾਜ਼ ਤੇਲਗੂ ਦੇਸ਼ਮ ਪਾਰਟੀ ਆਪਣੀ ਸਹਿਯੋਗੀ ਭਾਜਪਾ ਨਾਲ ਅੱਜਕੱਲ੍ਹ ਨਾਰਾਜ਼ ਚਲ ਰਹੀ ਹੈ। ਹਾਲਾਂਕਿ ਪਿੱਛੇ ਜਿਹੇ ਖਬਰਾਂ ਆਈਆਂ ਸਨ ਕਿ ਸਭ ਕੁਝ ਠੀਕ ਹੋ ਗਿਆ ਹੈ ਪਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ.ਚੰਦਰਬਾਬੂ ਨਾਇਡੂ ਨੇ ਅੱਜ ਕਿਹਾ ਕਿ ਉਹ ਮੋਦੀ ਸਰਕਾਰ ਦੇ ਖਿਲਾਫ ਅਤੇ ਹੋਰ ਪਾਰਟੀਆਂ ਦੇ ਸਮਰਥਨ ਵਿਚ ਬੇਭਰੋਸਗੀ ਮਤਾ ਪੇਸ਼ ਕਰਨ ਲਈ ਤਿਆਰ ਹਨ ਤਾਂ ਜੋ ਦੱਖਣੀ ਸੂਬੇ ਨੂੰ ਨਿਆਂ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇਹ ਕਦਮ ਆਖਰੀ ਉਪਾਅ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਨਾਇਡੂ ਨੇ ਵਿਰੋਧੀ ਧਿਰ ਵਾਈ.ਐਸ.ਆਰ. ਕਾਂਗਰਸ ਅਤੇ ਜਨ ਸੈਨਾ ਵਲੋਂ ਬੇਭਰੋਸਾ ਮਤਾ ਲਿਆਉਣ ‘ਤੇ ਵਿਚਾਰ ਕਰਨ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਅਜਿਹੇ ‘ਚ ਨਾਇਡੂ ਜਲਦੀ ਹੀ ਇਸ ਮਾਮਲੇ ਲਈ ਸਰਬ ਪਾਰਟੀ ਮੀਟਿੰਗ ਬੁਲਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਭਾਜਪਾ ਸਾਡੀਆਂ ਮੰਗਾਂ ਪੂਰੀਆਂ ਕਰ ਦਿੰਦੀ ਹੈ ਤਾਂ ਸਾਡਾ ਸਾਥ ਬਣਿਆ ਰਹੇਗਾ, ਨਹੀਂ ਤਾਂ ਅਸੀਂ ਹੋਰ ਪਾਰਟੀ ਨਾਲ ਮਿਲ ਕੇ ਬੇਭਰੋਸਗੀ ਮਤਾ ਪੇਸ਼ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਆਪਣੇ ਸੂਬੇ ਦੇ ਹਿੱਤਾਂ ਦੀ ਰਾਖੀ ਕਰਨਾ ਬਹੁਤ ਜ਼ਰੂਰੀ ਪਹਿਲ ਦੇ ਅਧਾਰ ‘ਤੇ ਹੈ। ਕੇਂਦਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ 4 ਸਾਲਾਂ ਤੋਂ ਕੁਝ ਨਹੀਂ ਕੀਤਾ। ਨਾਇਡੂ ਨੇ ਮੰਗ ਰੱਖੀ ਹੈ ਕਿ ਕੇਂਦਰ ਜਾਂ ਤਾਂ ਸਾਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਵੇ ਜਾਂ ਵਿਸ਼ੇਸ਼ ਆਰਥਿਕ ਪੈਕੇਜ ਮੁਹੱਈਆ ਕਰਵਾਏ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *