Breaking News
Home / Breaking News / ਨੀਰਵ ਮੋਦੀ ਦੀ ਟੀਮ ਕੋਲ ਸਨ ਬੈਂਕ ਦੇ ਗੁਪਤ ਪਾਸਵਰਡ

ਨੀਰਵ ਮੋਦੀ ਦੀ ਟੀਮ ਕੋਲ ਸਨ ਬੈਂਕ ਦੇ ਗੁਪਤ ਪਾਸਵਰਡ

ਮੁੰਬਈ, 19 ਫਰਵਰੀ (ਪੱਤਰ ਪ੍ਰੇਰਕ) : ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੋਟਾਲੇ ਨੂੰ ਅੰਜਾਮ ਦੇਣ ਵਾਲੇ ਨੀਰਵ ਮੋਦੀ ਦੀ ਟੀਮ ਬਿਨਾਂ ਕਿਸੇ ਰੋਕ-ਟੋਕ ਦੇ ਪੀ.ਐਨ.ਬੀ. ਦਾ ਕੰਪਿਊਟਰ ਸਿਸਟਮ ਇਸਤੇਮਾਲ ਕਰਦੀ ਸੀ। ਲੈਟਰ ਆਫ ਅੰਡਰਟੇਕਿੰਗ (ਐਲ.ਓ.ਯੂ.) ਲਈ ਜ਼ਰੂਰੀ ਸਾਰੇ ਲਾਗ-ਇਨ ਪਾਸਵਰਡ ਨੀਰਵ ਮੋਦੀ ਕੋਲ ਸਨ। ਪੀ.ਐਨ.ਬੀ. ਦੇ ਸਾਬਕਾ ਡਿਪਟੀ ਬ੍ਰਾਂਚ ਮੈਨੇਜਰ ਗੋਕੁਲਨਾਥ ਸ਼ੈਟੀ, ਸਿੰਗਲ ਵਿੰਡੋ ਆਪਰੇਟਰ ਮਨੋਜ ਖਰਾਤ ਅਤੇ ਨੀਰਵ ਮੋਦੀ ਦੇ ਅਧਿਕਾਰਤ ਹਸਤਾਖਰ ਕਰਤਾ ਹੇਮੰਤ ਭੱਟ ਨੇ ਪੁੱਛਗਿੱਛ ਦੌਰਾਨ ਸੀ. ਬੀ. ਆਈ. ਸਾਹਮਣੇ ਇਹ ਖੁਲਾਸਾ ਕੀਤਾ। ਸ਼ਨੀਵਾਰ ਨੂੰ ਗ੍ਰਿਫਤਾਰ ਕੀਤੇ ਗਏ ਸਾਬਕਾ ਡਿਪਟੀ ਬ੍ਰਾਂਚ ਮੈਨੇਜਰ ਸਮੇਤ ਇਨ੍ਹਾਂ ਤਿੰਨਾਂ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 14 ਦਿਨ ਦੇ ਰਿਮਾਂਡ ‘ਤੇ ਭੇਜਿਆ ਹੈ। ਇਸ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਹਨ। ਉੱਥੇ ਹੀ, ਸੀ.ਬੀ.ਆਈ. ਨੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰੈਡੀ ਹਾਊਸ ਬ੍ਰਾਂਚ ਨੂੰ ਸੀਲ ਕਰ ਦਿੱਤਾ ਹੈ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰਾ ਘੋਟਾਲਾ ਇਸੇ ਬ੍ਰਾਂਚ ‘ਚ ਹੋਇਆ ਹੈ। ਇਹ ਘੋਟਾਲਾ 2011 ‘ਚ ਸ਼ੁਰੂ ਹੋਇਆ ਸੀ, ਜੋ ਕਿ ਜਨਵਰੀ 2018 ‘ਚ ਫੜਿਆ ਗਿਆ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *