Breaking News
Home / Breaking News / ਕੇਂਦਰ ਨੇ ਰੁਕੇ ਵਿਕਾਸ ਕਾਰਜ ਮੁੜ ਸ਼ੁਰੂ ਕਰਵਾਏ: ਮੋਦੀ

ਕੇਂਦਰ ਨੇ ਰੁਕੇ ਵਿਕਾਸ ਕਾਰਜ ਮੁੜ ਸ਼ੁਰੂ ਕਰਵਾਏ: ਮੋਦੀ

ਮੁੰਬਈ, 18 ਫਰਵਰੀ (ਪੱਤਰ ਪ੍ਰੇਰਕ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 16,700 ਕਰੋੜ ਰੁਪਏ ਦੀ ਲਾਗਤ ਵਾਲਾ ਨਵੀਂ ਮੁੰਬਈ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੁਰਾਣੀ ਸਰਕਾਰ ਦਾ ਸੁਭਾਅ ਸੀ ਲਟਕਾਉਣਾ, ਅਟਕਾਉਣਾ ਅਤੇ ਭਟਕਾਉਣਾ। ਲਗਭਗ 10 ਲੱਖ ਕਰੋੜ ਦੇ ਪ੍ਰੋਜੈਕਟ ਇਸ ਤਰ੍ਹਾਂ ਹੀ ਲਟਕੇ, ਅਟਕੇ ਅਤੇ ਭਟਕੇ ਹੋਏ ਸਨ। ਅਸੀਂ ਇਨ੍ਹਾਂ ਲਟਕੇ ਹੋਏ ਕੰਮਾਂ ਨੂੰ ਸ਼ੁਰੂ ਕੀਤਾ ਹੈ, ਪੈਸੇ ਦਾ ਇੰਤਜ਼ਾਮ ਕੀਤਾ ਅਤੇ ਅੱਜ ਤੇਜ਼ ਗਤੀ ਨਾਲ ਉਹ ਕੰਮ ਹੋ ਰਹੇ ਹਨ। ਉਨ੍ਹਾਂ ‘ਚੋਂ ਹੀ ਇਕ ਕੰਮ ਨਵੀਂ ਮੁੰਬਈ ਦਾ ਹਵਾਈ ਅੱਡਾ ਹੈ। ਜਿਸ ਤੋਂ ਬਾਅਦ ਇਸ ਮਹਾਂਨਗਰ ਦਾ 21 ਸਾਲ ਪੁਰਾਣਾ ਸੁਪਨਾ ਪੂਰਾ ਹੋਣ ਦੀ ਊਮੀਦ ਪੈਦਾ ਹੋ ਗਈ ਹੈ। ਨਵੀਂ ਮੁੰਬਈ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸਾਲ 1997 ਵਿਚ 3000 ਕਰੋੜ ਰੁਪਏ ਨਾਲ ਇਕ ਹੋਰ ਹਵਾਈ ਅੱਡੇ ਦੀ ਯੋਜਨਾ ਬਣੀ ਸੀ, ਪਰ ਸਿਆਸੀ ਦਫਤਰੀ ਹਾਲਾਤ, ਵਾਤਾਵਰਣ ਅਤੇ ਪੈਸਿਆਂ ਦੇ ਮੁੱਦੇ ਸਮੇਤ ਕਈ ਕਾਰਨਾਂ ਕਰਕੇ ਇਹ ਪ੍ਰੋਜੈਕਟ ਲੇਟ ਹੋ ਰਿਹਾ ਸੀ। ਸਰਕਾਰੀ ਸਿ.ਡ.ਕੋ. ਅਤੇ ਜੀ.ਵੀ.ਕੇ. ਸਮੂਹ ਇਹ ਹਵਾਈ ਅੱਡਾ ਬਣਾਏਗੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *