Breaking News
Home / Breaking News / ਗ੍ਰਿਫ਼ਤਾਰ ਬੈਂਕ ਅਧਿਕਾਰੀ ਜਾਂਚ ‘ਚ ਨਹੀਂ ਕਰ ਰਹੇ ਸਹਿਯੋਗ : ਸੀ.ਬੀ.ਆਈ.

ਗ੍ਰਿਫ਼ਤਾਰ ਬੈਂਕ ਅਧਿਕਾਰੀ ਜਾਂਚ ‘ਚ ਨਹੀਂ ਕਰ ਰਹੇ ਸਹਿਯੋਗ : ਸੀ.ਬੀ.ਆਈ.

ਨਵੀਂ ਦਿੱਲੀ, 18 ਫਰਵਰੀ (ਚੜ੍ਹਦੀਕਲਾ ਬਿਊਰੋ) : ਪੀ.ਐਨ.ਬੀ.’ਚ ਹੋਏ 11 ਹਜ਼ਾਰ 500 ਕਰੋੜ ਦੇ ਘੁਟਾਲੇ ਵਿੱਚ ਸੀ.ਬੀ.ਆਈ. ਵੱਲੋਂ ਗ੍ਰਿਫ਼ਤਾਰ ਕੀਤੇ ਗਏ 3 ਬੈਂਕ ਅਧਿਕਾਰੀਆਂ ਨੂੰ ਕੱਲ੍ਹ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਅਦਾਲਤ ਵੱਲੋਂ ਇਨ੍ਹਾਂ ਅਧਿਕਾਰੀਆਂ ਨੂੰ 14 ਦਿਨਾਂ ਲਈ ਸੀ.ਬੀ.ਆਈ. ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ। ਸੀ.ਬੀ.ਆਈ. ਨੇ ਸਾਬਕਾ ਮੈਨੇਜਰ ਗੋਕਨਨਾਥ ਸੈੱਟੀ ਸਮੇਤ 3 ਅਧਿਕਾਰੀਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਸੀ ਪਰ ਖ਼ਬਰ ਹੈ ਕਿ ਇਹ ਅਧਿਕਾਰੀ ਪੁੱਛਗਿੱਛ ਵਿਚ ਸੀ.ਬੀ.ਆਈ. ਨੂੰ ਕੋਈ ਸਹਿਯੋਗ ਨਹੀਂ ਦੇ ਰਹੇ ਹਨ। ਸੀ.ਬੀ.ਆਈ. ਅਧਿਕਾਰੀਆਂ ਦੇ ਹਵਾਲੇ ਨਾਲ ਇਕ ਖ਼ਬਰ ਏਜੰਸੀ ਨੇ ਦੱਸਿਆ ਹੈ ਕਿ ਇਸ ਘੁਟਾਲੇ ਵਿਚ ਗੀਤਾਂਜਲੀ ਜੇਮਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਨਰੀਵ ਮੋਦੀ ਅਤੇ ਮੇਹੁਲ ਚੌਕਸੀ ਸਮੇਤ ਹੋਰਨਾਂ ਕਰਮਚਾਰੀਆਂ ਅਤੇ ਬਾਹਰੀ ਲੋਕਾਂ ਦੀ ਮਿਲੀਭੁਗਤ ਬਾਰੇ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਈ.ਡੀ. ਵੱਲੋਂ ਨਰੀਵ ਮੋਦੀ ਦੇ ਟਿਕਾਣਿਆਂ ‘ਤੇ ਐਤਵਾਰ ਨੂੰ ਵੀ ਛਾਪੇਮਾਰੀ ਜਾਰੀ ਰੱਖੀ ਗਈ। ਛਤੀਸਗੜ੍ਹ ਦੇ ਰਾਏਪੁਰ ਵਿਚ ਗੀਤਾਂਜਲੀ ਸਟੋਰ ‘ਤੇ ਛਾਪਾ ਮਾਰ ਕੇ ਜਾਂਚ ਅਧਿਕਾਰੀਆਂ ਨੇ ਕੀਮਤੀ ਸਮਾਨ ਆਪਣੇ ਕਬਜ਼ੇ ਵਿਚ ਲੈਣ ਤੋਂ ਇਲਾਵਾ ਉਥੇ ਕੰਮ ਕਰ ਰਹੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *