Breaking News
Home / Breaking News / ਨੀਰਵ ਮੋਦੀ ਦੇ 21 ਹੋਰ ਟਿਕਾਣਿਆਂ ‘ਤੇ ਛਾਪੇ, ਕਰੋੜਾਂ ਦੇ ਹੀਰੇ ਬਰਾਮਦ

ਨੀਰਵ ਮੋਦੀ ਦੇ 21 ਹੋਰ ਟਿਕਾਣਿਆਂ ‘ਤੇ ਛਾਪੇ, ਕਰੋੜਾਂ ਦੇ ਹੀਰੇ ਬਰਾਮਦ

ਨਵੀਂ ਦਿੱਲੀ, 17 ਫਰਵਰੀ (ਚੜ੍ਹਦੀਕਲਾ ਬਿਊਰੋ) : ਬਹੁ-ਕਰੋੜੀ ਪੀ.ਐਨ.ਬੀ ਘੁਟਾਲਾ ਮਾਮਲੇ ਵਿਚ ਅੱਜ ਈ.ਡੀ ਵੱਲੋਂ ਦੋਸ਼ੀ ਨੀਰਵ ਮੋਦੀ ਦੇ 21 ਹੋਰ ਟਿਕਾਣਿਆਂ ਉਤੇ ਛਾਪੇ ਮਾਰੇ ਗਏ। ਇਸ ਦੌਰਾਨ 25 ਕਰੋੜ ਦੇ ਹੀਰੇ, ਕੀਮਤੀ ਪੱਥਰ ਅਤੇ ਗਹਿਣੇ ਬਰਾਮਦ ਕੀਤੇ ਗਏ ਹਨ। ਇਸ ਤੋਂ ਪਹਿਲਾਂ 15 ਫਰਵਰੀ ਨੂੰ ਨੀਰਵ ਮੋਦੀ ਦੇ ਟਿਕਾਣਿਆਂ ਉਤੇ ਛਾਪੇ ਮਾਰ ਕੇ ਲਗਪਗ 5100 ਕਰੋੜ ਦੇ ਹੀਰੇ ਬਰਾਮਦ ਕੀਤੇ ਗਏ ਸਨ।
ਦੂਜੇ ਪਾਸੇ ਇਸ ਘੋਟਾਲੇ ਨੂੰ ਲੈ ਕੇ ਗ੍ਰਿਫਤਾਰੀਆਂ ਜਾਰੀ ਹਨ। ਅੱਜ ਸੀ.ਬੀ. ਆਈ. ਨੇ ਰਿਟਾਇਰਡ ਡਿਪਟੀ ਮੈਨੇਜਰ ਗੋਕੁਲ ਨਾਥ ਸ਼ੈੱਟੀ, ਮਨੋਜ ਕਰਾਤ ਅਤੇ ਹੇਮੰਤ ਭੱਟ ਨੂੰ ਗ੍ਰਿਫਤਾਰ ਕਰਕੇ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਵੱਲੋਂ ਇਨ੍ਹਾਂ ਤਿੰਨ ਬੈਂਕ ਅਧਿਕਾਰੀਆਂ ਨੂੰ 3 ਮਾਰਚ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਸ਼ੈੱਟੀ ‘ਤੇ ਬਿਨ੍ਹਾਂ ਗਰੰਟੀ ਦੇ ਲੋਨ ਦੇਣ ਦਾ ਦੋਸ਼ ਹੈ। ਇਸ ਮਾਮਲੇ ‘ਚ ਕੱਲ੍ਹ ਇੰਟਰਪੋਲ ਨੇ ਹੀਰਾ ਵਪਾਰੀ ਨੀਰਵ ਮੋਦੀ, ਉਸਦੀ ਪਤਨੀ ਆਮੀ ਮੋਦੀ, ਭਰਾ ਨਿਸ਼ਾਲ ਮੋਦੀ ਅਤੇ ਗਿਤਾਂਜਲੀ ਜੈਮਸ ਦੇ ਐੱਮ.ਡੀ. ਸੀ.ਈ.ਓ. ਮੇਹੁਲ ਚੌਕਸੀ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ।

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *