Breaking News
Home / Breaking News / ਮੋਦੀ ਵਾਅਦੇ ਕਰ ਕੇ ਭੁੱਲ ਜਾਂਦੇ ਨੇ : ਰਾਹੁਲ

ਮੋਦੀ ਵਾਅਦੇ ਕਰ ਕੇ ਭੁੱਲ ਜਾਂਦੇ ਨੇ : ਰਾਹੁਲ

ਅਗਰਤਲਾ, 16 ਫਰਵਰੀ (ਪੱਤਰ ਪ੍ਰੇਰਕ) : ਕਰਨਾਟਕ ਤੋਂ ਬਾਅਦ ਤ੍ਰਿਪੁਰਾ ਪੁੱਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਰਾਹੁਲ 18 ਫਰਵਰੀ ਨੂੰ ਹੋਣ ਵਾਲੀਆਂ ਤ੍ਰਿਪੁਰਾ ਚੋਣਾਂ ਦੇ ਮੱਦੇਨਜ਼ਰ ਕੈਲਾਸ਼ਹਾਰ ‘ਚ ਰੈਲੀ ਕਰਨ ਪੁੱਜੇ ਸਨ।
ਰਾਹੁਲ ਨੇ ਪੀ.ਐਮ. ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,”ਮੋਦੀ ਜੀ ਆਉਂਦੇ ਹਨ, 2-3 ਵਾਅਦੇ ਕਰ ਜਾਂਦੇ ਹਨ, ਚੋਣਾਂ ਤੋਂ ਬਾਅਦ ਭੁੱਲ ਜਾਂਦੇ ਹਨ। ਜਿੱਥੇ ਵੀ ਜਾਂਦੇ ਹਨ, ਕੁਝ ਨਾ ਕੁਝ ਗਲਤ ਵਾਅਦੇ ਕਰ ਕੇ ਚੱਲੇ ਜਾਂਦੇ ਹਨ।” ਜ਼ਿਕਰਯੋਗ ਹੈ ਕਿ ਇਸ ਵਾਰ ਸੀ.ਪੀ.ਐਮ. ਅਤੇ ਕਾਂਗਰਸ ਨੂੰ ਭਾਜਪਾ ਵੀ ਸਖਤ ਟੱਕਰ ਦੇਣ ਦੀ ਤਿਆਰੀ ‘ਚ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਕੀਤੀ ਅਤੇ ਲੈਫਟ ਦੇ ਨਾਲ-ਨਾਲ ਕਾਂਗਰਸ ‘ਤੇ ਵੀ ਜੰਮ ਕੇ ਨਿਸ਼ਾਨਾ ਸਾਧਿਆ।
ਪੀ.ਐਮ. ਮੋਦੀ ਨੇ ਕਿਹਾ, ”ਕਾਂਗਰਸ ਕੇਂਦਰ ‘ਚ ਲੈਫਟ ਨਾਲ ਰਹਿੰਦੀ ਹੈ ਅਤੇ ਇੱਥੇ ਦਿਖਾਵੇ ਲਈ ਚੋਣਾਂ ਲੜ ਰਹੀ ਹੈ। ਇਨ੍ਹਾਂ ਨੂੰ ਤਾਂ ਚੋਣਾਂ ਹੀ ਨਹੀਂ ਲੜਨੀਆਂ ਚਾਹੀਦੀਆਂ। ਇਹ ਲੋਕ ਸਿਰਫ ਵੋਟ ਕੱਟਣ ਲਈ ਚੋਣਾਂ ਲੜ ਰਹੇ ਹਨ।”

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *