Breaking News
Home / Breaking News / ਸਾਬਕਾ ਮੰਤਰੀ ਰਾਣਾ ਗੁਰਜੀਤ ਦੀਆਂ ਕੰਪਨੀਆਂ ‘ਤੇ ਆਮਦਨ ਕਰ ਵਿਭਾਗ ਵੱਲੋਂ ਛਾਪਾ

ਸਾਬਕਾ ਮੰਤਰੀ ਰਾਣਾ ਗੁਰਜੀਤ ਦੀਆਂ ਕੰਪਨੀਆਂ ‘ਤੇ ਆਮਦਨ ਕਰ ਵਿਭਾਗ ਵੱਲੋਂ ਛਾਪਾ

ਚੰਡੀਗੜ੍ਹ, 16 ਫਰਵਰੀ (ਪੱਤਰ ਪ੍ਰੇਰਕ) : ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਚੰਡੀਗੜ੍ਹ ਸਥਿਤ ਰਾਣਾ ਗਰੁੱਪ ਆਫ ਕੰਪਨੀ ਦੇ ਦਫਤਰ ਉਪਰ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ ਹੈ।
ਆਮਦਨ ਕਰ ਵਿਭਾਗ ਦੀ ਟੀਮ ਚੰਡੀਗੜ੍ਹ ਦੇ ਸੈਕਟਰ ਅੱਠ ਸਥਿਤ ਰਾਣਾ ਗਰੁੱਪ ਆਫ ਕੰਪਨੀ ਦੇ ਦਫਤਰ ਪਹੁੰਚੀ ਤੇ ਰਿਕਾਰਡ ਚੈੱਕ ਕੀਤਾ।
ਚੰਡੀਗੜ੍ਹ ਦੇ ਸੈਕਟਰ ਅੱਠ ਵਿੱਚ ਰਾਣਾ ਗਰੁੱਪ ਆਫ ਕੰਪਨੀ ਦੇ ਰਾਣਾ ਸ਼ੂਗਰ ਲਿਮਟਿਡ, ਰਾਣਾ ਪੋਲੀਪੈਕ ਲਿਮਟਿਡ ਤੇ ਰਾਣਾ ਇੰਨਫਰਾਮੈਟਿਕਸ ਲਿਮਟਿਡ ਦੇ ਦਫਤਰ ਹਨ। ਆਮਦਨ ਕਰ ਵਿਭਾਗ ਦੇ ਪੰਜ ਅਫਸਰਾਂ ਦੀ ਟੀਮ ਨੇ ਦਫਤਰ ਦੇ ਮੁਲਾਜ਼ਮਾਂ ਨੂੰ ਗੇਟ ਉੱਪਰ ਹੀ ਰੋਕ ਦਿੱਤਾ।
ਯਾਦ ਰਹੇ ਰਾਣਾ ਗੁਰਜੀਤ ਸਿੰਘ ਕਾਂਗਰਸ ਸਰਕਾਰ ਬਣਦੇ ਹੀ ਵਿਵਾਦਾਂ ਵਿੱਚ ਆ ਗਏ ਸੀ। ਇਸ ਕਰਕੇ ਹੀ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਵੀ ਹੱਥ ਧੋਣੇ ਪਏ। ਉਨ੍ਹਾਂ ਉਪਰ ਮਾਈਨਿੰਗ ਦੇ ਠੇਕਿਆਂ ਵਿੱਚ ਗੜਬੜੀ ਕਰਨ ਦਾ ਇਲਜ਼ਾਮ ਲੱਗਾ ਸੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *