Breaking News
Home / Breaking News / ਮੋਦੀ ਵੱਲੋਂ ਕੈਨੇਡਾ ‘ਚ ਖ਼ਾਲਿਸਤਾਨੀਆਂ ਦੀਆਂ ਸਰਗਰਮੀਆਂ ਦਾ ਮੁੱਦਾ ਉਠਾਉਣ ਦੀ ਸੰਭਾਵਨਾ

ਮੋਦੀ ਵੱਲੋਂ ਕੈਨੇਡਾ ‘ਚ ਖ਼ਾਲਿਸਤਾਨੀਆਂ ਦੀਆਂ ਸਰਗਰਮੀਆਂ ਦਾ ਮੁੱਦਾ ਉਠਾਉਣ ਦੀ ਸੰਭਾਵਨਾ

ਨਵੀਂ ਦਿੱਲੀ, 16 ਫਰਵਰੀ (ਚੜ੍ਹਦੀਕਲਾ ਬਿਊਰੋ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੋ ਕਿ ਸ਼ਨੀਵਾਰ ਤੋਂ ਇਕ ਹਫਤੇ ਲਈ ਭਾਰਤ ਦੀ ਯਾਤਰਾ ‘ਤੇ ਆ ਰਹੇ ਹਨ, ਦੇ ਸਬੰਧ ਵਿੱਚ ਭਾਰਤ ਤੇ ਕੈਨੇਡਾ ਦੇ ਉਚ ਸੁਰੱਖਿਆ ਅਧਿਕਾਰੀਆਂ ਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਇਸ ਫੇਰੀ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਦੁਆਰਾ ਆਰੰਭੀਆਂ ਹੋਈਆਂ ਭਾਰਤ ਵਿਰੋਧੀ ਸਰਗਰਮੀਆਂ ਦਾ ਮੁੱਦਾ ਉਠਾਉਣ ਦੀ ਸੰਭਾਵਨਾ ਹੈ।
ਦੋਹਾਂ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰ ਨਵੀਂ ਦਿੱਲੀ ਵਿੱਚ ਮੁਲਾਕਾਤ ਕਰ ਚੁੱਕੇ ਹਨ ਜਦਕਿ ਐਨ ਐਸ ਏ ਦੇ ਡਿਪਟੀ ਜਨਵਰੀ ਮਹੀਨੇ ਵਿੱਚ ਅਤਿਵਾਦ ਵਿਰੁੱਧ ਆਪਸੀ ਸਹਿਯੋਗ ਤੋਂ ਇਲਾਵਾ ਸਥਾਨਕ ਤੇ ਕੌਮਾਂਤਰੀ ਸੁਰੱਖਿਆ ਮੁੱਦਿਆਂ ਉਤੇ ਆਪਸੀ ਸਹਿਯੋਗ ਬਾਰੇ ਗੱਲ ਕਰ ਚੁੱਕੇ ਹਨ। ਕੈਨੇਡੀਅਨ ਦੂਤਾਵਾਸ ਦੇ ਸੂਤਰਾਂ ਨੇ ਦੱਸਿਆ ਹੈ ਕਿ ਅਤਿਵਾਦ ਬਾਰੇ ਦੋ ਹਫਤੇ ਪਹਿਲਾਂ ਦੋਹਾਂ ਮੁਲਕਾਂ ਦੇ ਅਧਿਕਾਰੀਆਂ ਵਿਚਾਲੇ ਵੀ ਗੱਲਬਾਤ ਹੋਈ ਸੀ।

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *