Breaking News
Home / Breaking News / ਸਰਹੱਦ ਪਾਰੋਂ 300 ਤੋਂ ਵੱਧ ਅਤਿਵਾਦੀ ਭਾਰਤ ‘ਚ ਦਾਖ਼ਲ ਹੋਣ ਦੀ ਤਾਕ ‘ਚ: ਫ਼ੌਜ

ਸਰਹੱਦ ਪਾਰੋਂ 300 ਤੋਂ ਵੱਧ ਅਤਿਵਾਦੀ ਭਾਰਤ ‘ਚ ਦਾਖ਼ਲ ਹੋਣ ਦੀ ਤਾਕ ‘ਚ: ਫ਼ੌਜ

ਜੰਮੂ, 14 ਫਰਵਰੀ (ਚੜ੍ਹਦੀਕਲਾ ਬਿਊਰੋ) : ਪਾਕਿਸਤਾਨ ‘ਚ 300 ਤੋਂ ਜ਼ਿਆਦਾ ਅੱਤਵਾਦੀ ਭਾਰਤ ‘ਚ ਘੁਸਪੈਠ ਕਰਨ ਲਈ ਕੰਟਰੋਲ ਰੇਖਾ (ਐਲ.ਓ. ਸੀ.) ‘ਤੇ ਇੰਤਜ਼ਾਰ ਕਰ ਰਹੇ ਹਨ,ਇਸ ਦੀ ਜਾਣਕਾਰੀ ਭਾਰਤੀ ਫੌਜ ਵਲੋਂ ਦਿੱਤੀ ਗਈ ਹੈ। ਫੌਜ ਨੇ ਕਿਹਾ ਕਿ ਪਾਕਿਸਤਾਨੀ ਫੌਜ ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲਿਆਂ ਦੀ ਯੋਜਨਾ ‘ਚ ਪ੍ਰਮੁੱਖ ਭੂਮਿਕਾ ਨਿਭਾ ਰਹੀ ਹੈ। ਲੈਫਟੀਨੈਂਟ ਜਨਰਲ ਦੇਵਰਾਜ ਅਨਬੂ ਨੇ ਫੌਜ ਦੇ ਨਾਰਦਨ ਕਮਾਨ ਦੇ ਉੱਧਮਪੁਰ ਸਥਿਤ ਮੁੱਖ ਦਫਤਰ ‘ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੀਰ ਪੰਜਾਰ ਦੇ ਦੱਖਣ ‘ਚ 185 ਤੋਂ 200 ਅੱਤਵਾਦੀ ਅਤੇ ਉੱਤਰ ‘ਚ 190 ਤੋਂ 225 ਅੱਤਵਾਦੀ ਘੁਸਪੈਠ ਕਰਨ ਲਈ ਤਿਆਰ ਹਨ।
ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਫੌਜ ਵਲੋਂ ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਜੰਮੂ-ਕਸ਼ਮੀਰ ‘ਚ ਸੁੰਜਵਾਂ ਫੌਜੀ ਕੈਂਪ ‘ਤੇ ਅੱਤਵਾਦੀ ਹਮਲੇ ਖਿਲਾਫ ਭਾਰਤ ਦੀ ਜਵਾਬੀ ਕਾਰਵਾਈ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਐਲ.ਓ.ਸੀ. ਸਮੇਤ ਚੱਲ ਰਹੀਆਂ ਗਤੀਵਿਧੀਆਂ ਬਹੁਤ ਹੀ ਚੁਣੌਤੀਪੂਰਣ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਰਣਨੀਤੀ ਬਣਾ ਰਹੇ ਹਾਂ ਅਤੇ ਪਾਕਿਸਤਾਨੀ ਫੌਜ ਵਲੋਂ ਕੋਈ ਵੀ ਕਾਰਵਾਈ ਹੋਣ ‘ਤੇ ਉਸ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹਾਂ। ਪਾਕਿਸਾਨ ਵਲੋਂ ਸੀਜ਼ਫਾਇਰ ਦਾ ਉਲੰਘਣ ਕੀਤੇ ਜਾਣ ‘ਤੇ ਲੈਫਟੀਨੈਂਟ ਜਨਰਲ ਨੇ ਕਿਹਾ ਕਿ ਭਾਰਤ ਦੀ ਜਵਾਬੀ ਕਾਰਵਾਈ ‘ਚ 192 ਪਾਕਿਸਤਾਨੀ ਫੌਜੀ ਮਾਰੇ ਜਾ ਚੁੱਕੇ ਹਨ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *