Breaking News
Home / Breaking News / ਨਾਇਡੂ ਸਭ ਤੋਂ ਅਮੀਰ ਮੁੱਖ ਮੰਤਰੀ ਮਾਣਿਕ ਕੋਲ ਆਪਣਾ ਘਰ ਵੀ ਨਹੀਂ

ਨਾਇਡੂ ਸਭ ਤੋਂ ਅਮੀਰ ਮੁੱਖ ਮੰਤਰੀ ਮਾਣਿਕ ਕੋਲ ਆਪਣਾ ਘਰ ਵੀ ਨਹੀਂ

ਨਵੀਂ ਦਿੱਲੀ, 13 ਫਰਵਰੀ (ਪੱਤਰ ਪ੍ਰੇਰਕ) : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਇਸ ਸਮੇਂ ਦੇਸ਼ ਦੇ ਸਭ ਤੋਂ ਅਮੀਰ ਮੁੱਖ ਮੰਤਰੀ ਹਨ। ਨਾਇਡੂ ਨਾਲ ਅਮੀਰੀ ਦੀ ਇਸ ਲੀਗ ‘ਚ ਦੂਜੇ ਨੰਬਰ ‘ਤੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਅਤੇ ਤੀਜੇ ਨੰਬਰ ‘ਤੇ ਹਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਨਾਇਡੂ ਕੋਲ 177 ਕਰੋੜ ਦੀ ਚੱਲ-ਅਚੱਲ ਸੰਪਤੀ ਹੈ, ਉੱਥੇ ਹੀ ਖਾਂਡੂ ਕੋਲ 129 ਕਰੋੜ ਅਤੇ ਅਮਰਿੰਦਰ ਸਿੰਘ ਕੋਲ 48 ਕਰੋੜ ਰੁਪਏ ਦੀ ਸੰਪਤੀ ਹੈ। ਦੇਸ਼ ਦੇ 29 ਰਾਜਾਂ ਦੇ ਮੁੱਖ ਮੰਤਰੀ ਵੱਲੋਂ ਚੋਣਾਵੀ ਹਲਫਨਾਮੇ ‘ਚ ਦਿੱਤੇ ਗਏ ਸੰਪਤੀ ਦੇ ਵੇਰਵੇ ਦੇ ਆਧਾਰ ‘ਤੇ ਇਹ ਅੰਕੜੇ ਤਿਆਰ ਕੀਤੇ ਗਏ ਹਨ। ਅਮੀਰ ਮੁੱਖ ਮੰਤਰੀਆਂ ਦੀ ਸੰਪਤੀ ਜਾਣ ਕੇ ਵੀ ਤੁਹਾਨੂੰ ਹੈਰਾਨੀ ਹੋ ਸਕਦੀ ਹੈ। ਤ੍ਰਿਪੁਰਾ ਦੀ ਖੱਬੇ ਪੱਖੀ ਸਰਕਾਰ ਦੇ ਮੁਖੀਆ ਮਾਣਿਕ ਸਰਕਾਰ ਕੋਲ 29 ਮੁੱਖ ਮੰਤਰੀਆਂ ‘ਚ ਸਭ ਤੋਂ ਘੱਟ ਸੰਪਤੀ ਹੈ। ਮਾਣਿਕ ਸਰਕਾਰ ਕੋਲ ਸਿਰਫ 26 ਲੱਖ ਦੀ ਕੁੱਲ ਸੰਪਤੀ ਹੈ। ਉਨ੍ਹਾਂ ਕੋਲ ਨਾ ਤਾਂ ਆਪਣੀ ਕੋਈ ਕਾਰ ਹੈ ਅਤੇ ਨਾ ਹੀ ਘਰ। ਸਰਕਾਰ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈ। ਮਮਤਾ ਕੋਲ ਵੀ ਸਿਰਫ 30 ਲੱਖ ਦੀ ਹੀ ਸੰਪਤੀ ਹੈ ਅਤੇ ਇਸ ‘ਚ ਕੋਈ ਅਚੱਲ ਸੰਪਤੀ ਨਹੀਂ ਹੈ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *