Breaking News
Home / Breaking News / ਕਮਿਸ਼ਨ ਵੱਲੋਂ ਪਾਵਰਕਾਮ ਦੀ ਗਠਿਤ ਪੈਨਲ ‘ਚ ਤਬਦੀਲੀ ਦੀ ਮੰਗ ਖਾਰਜ

ਕਮਿਸ਼ਨ ਵੱਲੋਂ ਪਾਵਰਕਾਮ ਦੀ ਗਠਿਤ ਪੈਨਲ ‘ਚ ਤਬਦੀਲੀ ਦੀ ਮੰਗ ਖਾਰਜ

ਚੰਡੀਗੜ੍ਹ, 13 ਫਰਵਰੀ (ਪੱਤਰ ਪ੍ਰੇਰਕ) : ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਪਾਵਰਕਾਮ ਨੂੰ ਝਟਕਾ ਦਿੰਦੇ ਹੋਏ ਇਸ ਵਲੋਂ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਦੇ ਨਾਲ ਚਲ ਰਹੇ ਵਿਵਾਦ ਨੂੰ ਲੈ ਕੇ ਕਮਿਸ਼ਨ ਵਲੋਂ ਗਠਿਤ 3 ਮੈਂਬਰੀ ਆਰਬਿਟ੍ਰੇਸ਼ਨ ਪੈਨਲ ‘ਚੋਂ ਇਕ ਮੈਂਬਰ ਦੀ ਨਿਯੁਕਤੀ ਰੱਦ ਕਰਨ ਦੀ ਮੰਗ ਨੂੰ ਨਕਾਰ ਦਿੱਤਾ ਹੈ। ਕਮਿਸ਼ਨ ਦੀ ਚੇਅਰਪਰਸਨ ਕੁਸੁਮਜੀਤ ਕੌਰ ਸਿੱਧੂ ਅਤੇ ਮੈਂਬਰ ਐਸ.ਐਸ. ਸਰਨਾ ਦੀ ਸਾਂਝੀ ਬੈਠਕ ਵਲੋਂ ਸੁਣਾਏ ਗਏ ਫੈਸਲੇ ਮੁਤਾਬਿਕ ਪੰਜਾਬ ਪਾਵਰਕਾਮ ਤੇ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਵਿਚਕਾਰ ਚਲ ਰਹੇ ਵਿਵਾਦ ਕਾਰਨ ਕਮਿਸ਼ਨ ਨੇ ਦਸੰਬਰ 2015 ‘ਚ ਮਦਰਾਸ ਹਾਈ ਕੋਰਟ ਦੇ ਸਾਬਕਾ ਜਸਟਿਸ ਈ. ਪਦਮਨਾਭਨ ਦੀ ਪ੍ਰਧਾਨਗੀ ‘ਚ 3 ਮੈਂਬਰੀ ਆਰਬਿਟ੍ਰੇਸ਼ਨ ਪੈਨਲ ਦਾ ਗਠਨ ਕੀਤਾ ਸੀ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *