Breaking News
Home / Breaking News / ਸ੍ਰੀਨਗਰ ‘ਚ 32 ਘੰਟੇ ਚੱਲੇ ਮੁਕਾਬਲੇ ਦੌਰਾਨ 2 ਅਤਿਵਾਦੀ ਢੇਰ

ਸ੍ਰੀਨਗਰ ‘ਚ 32 ਘੰਟੇ ਚੱਲੇ ਮੁਕਾਬਲੇ ਦੌਰਾਨ 2 ਅਤਿਵਾਦੀ ਢੇਰ

ਸ਼੍ਰੀਨਗਰ, 13 ਫਰਵਰੀ (ਚੜ੍ਹਦੀਕਲਾ ਬਿਊਰੋ) : ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਕਰਣ ਨਗਰ ਇਲਾਕੇ ‘ਚ ਸੁਰੱਖਿਆ ਫੋਰਸ ਦੇ ਹੱਥ 32 ਘੰਟੇ ਬਾਅਦ ਵੱਡੀ ਕਾਮਯਾਬੀ ਲੱਗੀ ਹੈ। ਫੌਜ ਨੇ 2 ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.) ਬਟਾਲੀਅਨ ਹੈੱਡਕੁਆਟਰ ਦੇ ਨਜ਼ਦੀਕ ਮਕਾਨ ‘ਚ ਲਸ਼ਕਰ-ਏ-ਤੌਇਬਾ ‘ਚ ਅੱਤਵਾਦੀ ਲੁੱਕੇ ਹੋਏ ਸਨ। ਸੁਰੱਖਿਆ ਫੋਰਸ ਨੇ ਅੱਜ ਸਵੇਰ ਫਿਰ ਤੋਂ ਉਨ੍ਹਾਂ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਸੀ.ਆਰ.ਪੀ.ਐਫ. ਕੈਂਪਾਂ ‘ਤੇ ਸੋਮਵਾਰ ਸਵੇਰੇ ਅੱਤਵਾਦੀਆਂ ਦੇ ਇਕ ਫਿਦਾਇਨ ਹਮਲੇ ਨੂੰ ਸਾਵਧਾਨੀ ਨਾਲ ਅਸਫਲ ਕਰ ਦਿੱਤਾ ਹੈ। ਇਸ ਮੁਠਭੇੜ ‘ਚ ਸੀ.ਆਰ.ਪੀ.ਐਫ. ਜਵਾਨ ਮੁਜਾਹਿਦ ਖਾਨ ਸ਼ਹੀਦ ਹੋ ਗਿਆ ਅਤੇ ਇਕ ਹੋਰ ਪੁਲਿਸ ਦਾ ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਸੀ। ਅਧਿਕਾਰਿਕ ਸੂਤਰਾਂ ਨੇ ਅੱਜ ਸਵੇਰ ਦੱਸਿਆ ਕਿ ਸੂਰਜ ਦੀ ਪਹਿਲੀ ਕਿਰਨ ਨਾਲ ਹੀ ਨਾਲ ਸੁਰੱਖਿਆ ਫੋਰਸ ਨੇ ਮਕਾਨ ‘ਚ ਲੁੱਕੇ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ। ਹਾਲਾਂਕਿ ਅੱਤਵਾਦੀਆਂ ਨੇ ਫਿਰ ਤੋਂ ਸੁਰੱਖਿਆ ਫੋਰਸ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਪੂਰੇ ਇਲਾਕੇ ਦੀ ਘੇਰਾਬੰਦੀ ਦਿੱਤੀ ਗਈ ਹੈ ਤਾਂ ਕਿ ਅੱਤਵਾਦੀਆਂ ਦੇ ਭੱਜਣ ਦੀ ਕੋਸ਼ਿਸ਼ ਨਾਕਾਮ ਕੀਤੀ ਜਾ ਸਕੇ। ਰਾਤ ‘ਚ ਰੁੱਕ-ਰੁੱਕ ਕੇ ਗੋਲੀ ਚੱਲਣ ਦੀ ਆਵਾਜ਼ ਸੁਣੀ ਗਈ।
ਇਕ ਸਥਾਨਕ ਨਿਵਾਸੀ ਨੇ ਕਿਹਾ ਕਿ ਗੋਲੀਬਾਰੀ ਸਵੇਰੇ 6.15 ਵਜੇ ਸ਼ੁਰੂ ਹੋ ਗਈ। ਉਨ੍ਹਾਂ ਨੇ ਕਿਹਾ ਹੈ ਕਿ, ”ਮੁੱਠਭੇੜ ਸਥਾਨ ਤੋਂ ਤੇਜ਼ ਵਿਸਫੋਟ ਦੀ ਆਵਾਜ ਸੁਣੀ ਗਈ।” ਸੀ.ਆਰ.ਪੀ. ਐਫ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ 2 ਅੱਤਵਾਦੀਆਂ ਦੇ ਇਕ ਸਮੂਹ ਨੇ ਸੀ.ਆਰ.ਪੀ.ਐਫ. ਬਟਾਲੀਅਨ ਹੈੱਡਕੁਆਟਰ ‘ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁੱਖ ਐਂਟਰੀ ਵੱਲੋਂ ਤਾਇਨਾਤ ਸੰਤਰੀ ਨੇ ਉਸ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ ਹਾਲਾਂਕਿ ਇਸ ਵਿਚਕਾਰ ਅੱਤਵਾਦੀ ਭੱਜ ਕੇ ਨਜ਼ਦੀਕ ਦੇ ਮਕਾਨ ‘ਚ ਲੁੱਕ ਗਏ। ਵਧੀਕ ਸੁਰੱਖਿਆ ਫੋਰਸ ਅਤੇ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਪਹੁੰਚਣ ਦੇ ਤੁਰੰਤ ਬਾਅਦ ਇਲਾਕੇ ‘ਚ ਘੇਰਾਬੰਦੀ ਕੀਤੀ ਗਈ ਸੀ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *