Breaking News
Home / Breaking News / ਬਾਰਾਮੁਲਾ ‘ਚ ਧਮਾਕੇ ਦੌਰਾਨ 4 ਪੁਲਿਸ ਕਰਮੀ ਸ਼ਹੀਦ

ਬਾਰਾਮੁਲਾ ‘ਚ ਧਮਾਕੇ ਦੌਰਾਨ 4 ਪੁਲਿਸ ਕਰਮੀ ਸ਼ਹੀਦ

ਜੰਮੂ, , 6 ਜਨਵਰੀ (ਚੜ੍ਹਦੀਕਲਾ ਬਿਊਰੋ) : ਕਸ਼ਮੀਰ ਦੇ ਬਾਰਾਮੁਲਾ ‘ਚ ਆਈਡੀ ਧਮਾਕੇ ‘ਚ 4 ਪੁਲਸ ਜਵਾਨ ਸ਼ਹੀਦ ਹੋ ਗਏ, ਜਦੋਂਕਿ ਬਾਕੀ ਕਈ ਪੁਲਸ ਕਰਮੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਫੌਜ, ਜੰਮੂ-ਕਸ਼ਮੀਰ ਪੁਲਸ ਅਤੇ ਸੀ.ਆਰ.ਪੀ.ਐੈੱਫ. ਦੇ ਤਮਾਮ ਜਵਾਨ ਮੌਕੇ ‘ਤੇ ਪਹੁੰਚ ਗਏ ਹਨ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਸ ਘਟਨਾ ਦੇ ਪਿੱਛੇ ਅੱਤਵਾਦੀਆਂ ਦੀ ਕਿਸੇ ਵੱਡੀ ਸਾਜਿਸ਼ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਫੌਜ ਅਤੇ ਪੁਲਸ ਦੀਆਂ ਟੀਮਾਂ ਵੱਲੋਂ ਸੋਪੋਰ ਸਮੇਤ ਉੱਤਰੀ-ਕਸ਼ਮੀਰ ਦੇ ਕਈ ਇਲਾਕਿਆਂ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਧਮਾਕਾ ਸੋਪੋਰ ਦੀ ਮੇਨ ਮਾਰਕਿਟ ‘ਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜਿਸ ਦੁਕਾਨ ‘ਚ ਇਹ ਆਈਈਡੀ ਰੱਖਿਆ ਗਿਆ ਸੀ, ਉਥੇ ਪੁਲਸ ਕਰਮੀਆਂ ਦੇ ਆਉਣ ਦੀ ਅੱਤਵਾਦੀਆਂ ਨੂੰ ਪਹਿਲਾਂ ਹੀ ਸੂਚਨਾ ਸੀ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਬਲਾਸਟ ਰਿਮੋਟ ਨਾਲ ਕੀਤਾ ਗਿਆ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *