Breaking News
Home / Breaking News / ਅਮਰੀਕਾ ‘ਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ ‘ਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ, 1 ਜਨਵਰੀ (ਪੱਤਰ ਪ੍ਰੇਰਕ) : ਅਮਰੀਕਾ ਵਿੱਚ ਹਥਿਆਰਾਂ ਨਾਲ ਲੈਸ ਲੁਟੇਰਿਆਂ ਵੱਲੋਂ ਲੁੱਟ ਦੀ ਕੋਸ਼ਿਸ਼ ਦੌਰਾਨ ਭਾਰਤੀ ਮੂਲ ਦੇ ਵਿਦਿਆਰਥੀ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਹੋਰ ਭਾਰਤੀ ਜ਼ਖਮੀ ਹੋ ਗਿਆ। ਭਾਰਤੀ ਮੂਲ ਦਾ ਇਹ ਵਿਦਿਆਰਥੀ ਅਮਰੀਕਾ ਵਿੱਚ ਬੰਦੂਕਾਂ ਨਾਲ ਹੋਣ ਵਾਲੀ ਹਿੰਸਾ ਦਾ ਨਵਾਂ ਸ਼ਿਕਾਰ ਹੈ। ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਕ 19 ਸਾਲ ਦੇ ਅਰਸ਼ਦ ਵੋਹਰਾ ਦੀ ਕੱਲ੍ਹ ਸ਼ਿਕਾਗੋ ਦੇ ਡੋਲਟਨ ਦੇ ਲੈਂਗਲੀ ਵਿੱਚ ਕਲਾਰਕ ਗੈਸ ਸਟੇਸ਼ਨ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਸਟੋਰ ਅੰਦਰ ਲੁੱਟ ਦੀ ਕੋਸ਼ਿਸ਼ ਦੌਰਾਨ ਦੋ ਲੋਕਾਂ ਨੂੰ ਗੋਲੀ ਮਾਰੀ ਗਈ। ਪੁਲਿਸ ਨੇ ਦੱਸਿਆ ਕਿ ਬਾਕਰ ਸਈਦ ਨਾਮ ਦਾ ਦੂਜਾ ਪੀੜਤ ਗੰਭੀਰ ਜ਼ਖਮੀ ਹੋ ਗਿਆ। ਅਰਸ਼ਦ ਤੇ ਬਾਕਰ ਦੋਵੇਂ ਰਿਸ਼ਤੇਦਾਰ ਹਨ। ਪੁਲਿਸ ਰਿਪੋਰਟ ਵਿੱਚ ਅਰਸ਼ਦ ਦੇ ਰਿਸ਼ਤੇਦਾਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਉਹ ਗੈਸ ਸਟੇਸ਼ਨ ‘ਤੇ ਆਪਣੇ ਪਰਿਵਾਰ ਲਈ ਗੈਸ ਲੈ ਰਿਹਾ ਸੀ। ਅਰਸ਼ਦ ਦੇ ਰਿਸ਼ਤੇਦਾਰ ਅਬਦੁਲ ਵੋਹਰਾ ਨੇ ਕਿਹਾ ਕਿ ਹੱਤਿਆ ਬੜੀ ਹੀ ਬੇਰਹਿਮੀ ਨਾਲ ਕੀਤੀ ਗਈ ਹੈ। ਅਬਦੁਲ ਨੇ ਕਿਹਾ ਕਿ ਅਰਸ਼ਦ ਪਰਿਵਾਰ ਵਿੱਚ ਸਭ ਤੋਂ ਵੱਡਾ ਸੀ ਤੇ ਕਾਫੀ ਸਮਝਦਾਰ ਲੜਕਾ ਸੀ। ਉਹ ਆਪਣੇ ਪਿਤਾ ਲਈ ਗੈਸ ਭਰਵਾ ਰਿਹਾ ਸੀ, ਕਿਉਂਕਿ ਉਸ ਦੇ ਪਿਤਾ ਦੇਸ਼ ਤੋਂ ਬਾਹਰ ਸਨ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *