Breaking News
Home / Breaking News / ਮੋਦੀ ਭਗਤਾਂ ਨੂੰ ਦਿੱਤੀ ਆਪਣੇ ਆਕਾ ਨੂੰ ਖੋਖਲੇ ਵਾਅਦਿਆਂ ਤੋਂ ਰੋਕਣ ਦੀ ਨਸੀਹਤ

ਮੋਦੀ ਭਗਤਾਂ ਨੂੰ ਦਿੱਤੀ ਆਪਣੇ ਆਕਾ ਨੂੰ ਖੋਖਲੇ ਵਾਅਦਿਆਂ ਤੋਂ ਰੋਕਣ ਦੀ ਨਸੀਹਤ

ਨਵੀਂ ਦਿੱਲੀ, 1 ਜਨਵਰੀ (ਪੱਤਰ ਪ੍ਰੇਰਕ) : ਕੇਂਦਰ ‘ਚ ਸੱਤਾਧਾਰੀ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਕਾਂਗਰਸ ਪ੍ਰਧਾਨ ਨੇ ਇਕ ਵਾਰ ਫਿਰ ਟਵੀਟ ਜ਼ਰੀਏ ਨਿਸ਼ਾਨਾ ਸਾਧਿਆ ਹੈ। ਇਸ ਵਾਰ ਕੇਂਦਰ ਦੀ ਫਲੈਗਸ਼ਿਪ ਸਮਾਰਟ ਸਿਟੀ ਯੋਜਨਾ ਦਾ ਵਰਣਨ ਕਰਦਿਆਂ ਰਾਹੁਲ ਨੇ ਮੋਦੀ ਭਗਤਾਂ ਨੂੰ ਆਪਣੇ ਮਾਲਕ ਨੂੰ ਸਲਾਹ ਦੇਣ ਦੀ ਗੱਲ ਕਹੀ ਹੈ। ਰਾਹੁਲ ਨੇ ਟਵੀਟ ‘ਚ ਪ੍ਰਧਾਨ ਮੰਤਰੀ ਮੋਦੀ ‘ਤੇ ਖੋਖਲੇ ਵਾਅਦੇ ਕਰਨ ਦਾ ਦੋਸ਼ ਲਾਇਆ ਹੈ। ਰਾਹੁਲ ਨੇ ਟਵੀਟ ਕਰਦਿਆਂ ਲਿਖਿਆ ਕਿ ਪਿਆਰੇ ਮੋਦੀ ਭਗਤੋ! ਸਾਡੀ ਸਮਾਰਟ ਸਿਟੀ ਯੋਜਨਾ ਲਈ ਵੰਡੇ 9860 ਕਰੋੜ ਰੁਪਏ ‘ਚੋਂ ਸਿਰਫ 7 ਫੀਸਦੀ ਪੈਸਾ ਹੀ ਇਸਤੇਮਾਲ ਹੋ ਸਕਿਆ ਹੈ। ਚੀਨ ਸਾਨੂੰ ਪਛਾੜ ਚੁੱਕਾ ਹੈ, ਜਦਕਿ ਤੁਹਾਡੇ ਮਾਸਟਰ ਸਾਨੂੰ ਖੋਖਲੇ ਨਾਅਰੇ ਦੇ ਰਹੇ ਹਨ। ਪਲੀਜ਼ ਇਸ ਵੀਡੀਓ ਨੂੰ ਦੇਖੋ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਜਿਹੇ ਜ਼ਰੂਰੀ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿਓ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *