Breaking News
Home / Uncategorized / ਧੁੰਦ ਕਾਰਨ ਆਵਾਜਾਈ ਪ੍ਰਭਾਵਿਤ, ਕਈ ਟਰੇਨਾਂ ਸਮੇਂ ਤੋਂ ਪਛੜੀਆਂ

ਧੁੰਦ ਕਾਰਨ ਆਵਾਜਾਈ ਪ੍ਰਭਾਵਿਤ, ਕਈ ਟਰੇਨਾਂ ਸਮੇਂ ਤੋਂ ਪਛੜੀਆਂ

ਨਵੀਂ ਦਿੱਲੀ, 1 ਜਨਵਰੀ (ਪੱਤਰ ਪ੍ਰੇਰਕ) : ਸਾਲ ਚੜ੍ਹਦਿਆਂ ਹੀ ਮੌਸਮ ਦਾ ਮਿਜਾਜ਼ ਬਦਲਿਆ ਹੈ। ਸਵੇਰੇ ਉੱਤਰੀ ਭਾਰਤ ਧੁੰਦ ਦੀ ਚਿੱਟੀ ਧੁੰਦ ਵਿੱਚ ਲਪੇਟਿਆ ਗਿਆ। ਧੁੰਦ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਦਿੱਲੀ ਵਿੱਚ 56 ਟ੍ਰੇਨਾਂ ਲੇਟ ਚੱਲੀਆਂ ਤੇ 15 ਰੱਦ ਹੋ ਗਈਆਂ। ਇਸੇ ਤਰ੍ਹਾਂ ਏਅਰਪੋਰਟ ‘ਤੇ ਵਿਜ਼ੀਬਿਲਟੀ ਘੱਟ ਤੇ 50 ਮੀਟਰ ਤੱਕ ਆ ਜਾਣ ਕਰਕੇ 200 ਤੋਂ ਅਧਿਕ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਮੌਸਮ ਵਿਭਾਗ ਮੁਤਾਬਕ ਸੰਘਣੀ ਧੁੰਦ ਦਾ ਅਸਰ ਤਾਪਮਾਨ ‘ਤੇ ਵੀ ਦੇਖਿਆ ਜਾ ਰਿਹਾ ਹੈ। ਦੇਰ ਰਾਤ ਤੱਕ ਦਿੱਲੀ ਦਾ ਪਾਰਾ ਅੱਠ ਡਿਗਰੀ ਤੱਕ ਪਹੁੰਚ ਗਿਆ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਤੇਜ਼ੀ ਨਾਲ ਡਿੱਗੇਗਾ। ਮੌਸਮ ਵਿਭਾਗ ਮੁਤਾਬਕ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਉੱਤਰੀ ਮੱਧ ਪ੍ਰਦੇਸ਼, ਉੱਤਰੀ ਛੱਤੀਸਗੜ੍ਹ, ਉੱਤਰੀ ਝਾਰਖੰਡ ਵਿੱਚ ਸੰਘਣਾ ਕੋਹਰਾ ਪੈ ਸਕਦਾ ਹੈ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਪਟਾਕੇ ਚਲਾਉਣ ‘ਤੇ ਲਗਾਈ ਪਾਬੰਦੀ

ਚੰਡੀਗੜ੍ਹ, 7 ਦਸੰਬਰ  (ਪੱਤਰ ਪ੍ਰੇਰਕ) : ਹਰਿਆਣਾ ਦੇ ਐਨ.ਸੀ.ਆਰ. ਖੇਤਰ ਨੂੰ ਛੱਡ ਕੇ ਪੂਰੇ ਪੰਜਾਬ-ਹਰਿਆਣਾ …

Leave a Reply

Your email address will not be published. Required fields are marked *