Breaking News
Home / Breaking News / ਪੰਜਾਬ ਤੋਂ ਲਾਂਭੇ ਕੀਤੇ ਸੰਜੇ ਸਿੰਘ ਨੂੰ ਰਾਜ ਸਭਾ ਭੇਜਣ ਦੀ ਤਿਆਰੀ

ਪੰਜਾਬ ਤੋਂ ਲਾਂਭੇ ਕੀਤੇ ਸੰਜੇ ਸਿੰਘ ਨੂੰ ਰਾਜ ਸਭਾ ਭੇਜਣ ਦੀ ਤਿਆਰੀ

ਨਵੀਂ ਦਿੱਲੀ, 30 ਦਸੰਬਰ (ਪੱਤਰ ਪ੍ਰੇਰਕ) : ਰਾਜ ਸਭਾ ਚੋਣਾਂ ‘ਤੇ ਆਮ ਆਦਮੀ ਪਾਰਟੀ ਵਿੱਚ ਮੱਚੇ ਘਮਸਾਣ ਦੌਰਾਨ ਇੱਕ ਨਾਂਅ ਦਾ ਫੈਸਲਾ ਹੋ ਗਿਆ ਹੈ। ਸੂਤਰਾਂ ਮੁਤਾਬਕ ਪਾਰਟੀ ਨੇ ਸੰਜੇ ਸਿੰਘ ਦੇ ਨਾਂਅ ‘ਤੇ ਮੋਹਰ ਲਗਾ ਦਿੱਤੀ ਹੈ। ਬਾਕੀ ਦੋ ਨਾਵਾਂ ਤੇ ਹਾਲੇ ਵੀ ਮੰਥਨ ਜਾਰੀ ਹੈ। ਸੂਤਰਾਂ ਮੁਤਾਬਿਕ ਸੰਜੇ ਸਿੰਘ ਚਾਰ ਜਨਵਰੀ ਨੂੰ ਨਾਮਜ਼ਦਗੀ ਦਾਖਲ ਕਰਵਾਉਣਗੇ। ਇੱਕ ਨਾਂਅ ਬਾਰੇ ਫੈਸਲਾ ਹੋਣ ਤੋਂ ਬਾਅਦ ਹੁਣ ਦੋ ਨਾਵਾਂ ‘ਤੇ ਚਰਚਾ ਸ਼ੁਰੂ ਹੋ ਗਈ ਹੈ। ਇਹ ਦੋ ਨਾਂਅ ਪਾਰਟੀ ਦੇ ਅੰਦਰ ਤੋਂ ਹੋਣਗੇ ਜਾਂ ਬਾਹਰੋਂ, ਇਸ ਬਾਰੇ ਵੀ ਸਥਿਤੀ ਹਾਲੇ ਤਕ ਸਪਸ਼ਟ ਨਹੀਂ ਹੈ। ਸੂਤਰਾਂ ਦੀ ਮੰਨੀਏ ਤਾਂ ਪਾਰਟੀ ਪੱਤਰਕਾਰ ਤੋਂ ਨੇਤਾ ਬਣੇ ਆਸ਼ੂਤੋਸ਼ ਨੂੰ ਵੀ ਰਾਜ ਸਭਾ ਭੇਜ ਸਕਦੀ ਹੈ। ਇਸ ਵਿੱਚ ਕਵੀ ਅਤੇ ਆਪ ਨੇਤਾ ਕੁਮਾਰ ਵਿਸ਼ਵਾਸ਼ ਜੋ ਖ਼ੁਦ ਰਾਜ ਸਭਾ ਜਾਣ ਦੀ ਮੰਗ ਰੱਖ ਚੁੱਕੇ ਹਨ ਅਤੇ ਇਸ ਬਾਰੇ ਪਾਰਟੀ ਵਿੱਚ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਖ਼ਬਰ ਚੈਨਲ  ਨੂੰ ਦਿੱਤਾ ਇੱਕ ਪੁਰਾਣਾ ਇੰਟਰਵਿਊ ਰਿਟਵੀਟ ਕੀਤਾ ਹੈ। ਇਸ ਇੰਟਰਵਿਊ ਵਿੱਚ ਕੇਜਰੀਵਾਲ ਕਹਿ ਰਹੇ ਹਨ ਕਿ ਜਿਨ੍ਹਾਂ-ਜਿਨ੍ਹਾਂ ਲੋਕਾਂ ਨੂੰ ਅਹੁਦੇ ਅਤੇ ਟਿਕਟ ਦਾ ਲਾਲਚ ਹੈ, ਅੱਜ ਪਾਰਟੀ ਛੱਡ ਕੇ ਚਲੇ ਜਾਣ। ਉਹ ਗ਼ਲਤ ਪਾਰਟੀ ਵਿੱਚ ਆ ਗਏ ਹਨ,”ਕੇਜਰੀਵਾਲ ਦੇ ਇਸ ਰਿਟਵੀਟ ਨੂੰ ਪਾਰਟੀ ਨੇਤਾ ਕੁਮਾਰ ਵਿਸ਼ਵਾਸ਼ ਲਈ ਜਵਾਬ ਮੰਨਿਆ ਜਾ ਰਿਹਾ ਹੈ। ਪਾਰਟੀ ਵਿੱਚ ਚੱਲ ਰਹੀ ਇਸ ਤਕਰਾਰ ਦੇ ਚੱਲਦਿਆਂ ਕੇਜਰੀਵਾਲ ਅਤੇ ਸਿਸੋਦੀਆ ਦੋਵੇਂ ਅੱਜ ਤੋਂ 2 ਜਨਵਰੀ ਤੱਕ ਛੁੱਟੀ ‘ਤੇ ਅੰਡੇਮਾਨ ਜਾ ਰਹੇ ਹਨ। ਜ਼ਾਹਿਰ ਹੈ ਕਿ ਛੁੱਟੀ ਤੋਂ ਵਾਪਿਸ ਪਰਤਦਿਆਂ ਹੀ ਕੇਜਰੀਵਾਲ ਰਾਜ ਸਭਾ ਲਈ ਤਿੰਨਾਂ ਨਾਵਾਂ ਦਾ ਐਲਾਨ ਕਰਨਗੇ।

About admin

Check Also

ਕਾਂਗਰਸ ਨਾਲ ਸੱਤਾ ‘ਚ 30-30 ਮਹੀਨੇ ਦੀ ਹਿੱਸੇਦਾਰੀ ਕੁਮਾਰਸਵਾਮੀ ਨੂੰ ਨਾਮਨਜ਼ੂਰ

ਦਿੱਲੀ ‘ਚ ਰਾਹੁਲ-ਸੋਨੀਆ ਨਾਲ ਮੁਲਾਕਾਤ ਕਰਕੇ ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ ਚੜ੍ਹਦੀਕਲਾ ਬਿਊਰੋ ================ …

Leave a Reply

Your email address will not be published. Required fields are marked *