Breaking News
Home / Breaking News / ਹਾਫ਼ਿਜ਼ ਸਈਦ ਨਾਲ ਸਟੇਜ ਸਾਂਝੀ ਕਰਨ ਦਾ ਮਾਮਲਾ ਭਾਰਤ ਦੇ ਵਿਰੋਧ ਕਾਰਨ ਫਿਲੀਸਤੀਨ ਨੇ ਪਾਕਿ ਤੋਂ ਰਾਜਦੂਤ ਨੂੰ ਵਾਪਸ ਸੱਦਿਆ

ਹਾਫ਼ਿਜ਼ ਸਈਦ ਨਾਲ ਸਟੇਜ ਸਾਂਝੀ ਕਰਨ ਦਾ ਮਾਮਲਾ ਭਾਰਤ ਦੇ ਵਿਰੋਧ ਕਾਰਨ ਫਿਲੀਸਤੀਨ ਨੇ ਪਾਕਿ ਤੋਂ ਰਾਜਦੂਤ ਨੂੰ ਵਾਪਸ ਸੱਦਿਆ

ਇਸਲਾਮਾਬਾਦ, 30 ਦਸੰਬਰ (ਚੜ੍ਹਦੀਕਲਾ ਬਿਊਰੋ) : ਦੁਨੀਆ ਭਰ ਦੇ ਵਿਰੋਧ ਤੋਂ ਬਾਅਦ ਵੀ ਪਾਕਿਸਤਾਨ ਜਮਾਤ-ਉਦ-ਦਾਅਵਾ ਦੇ ਪ੍ਰਮੁਖ ਅਤੇ 26/11 ਦੇ ਮੁੰਬਈ ਅਤਿਵਾਦੀ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ਜ ਸਈਦ ਦੀ ਪਾਕਿਸਤਾਨ ਵਿਚ ਗਤੀਵਿਧੀਆਂ ਵਧਦੀਆਂ ਜਾ ਰਹੀ ਹਨ। ਇਸ ਵਾਰ ਇਸਲਾਮਾਬਾਦ ਵਿਚ ਸਈਦ ਦੀ ਰੈਲੀ ਵਿਚ ਫਿਲੀਸਤੀਨੀ ਰਾਜਦੂਤ ਦੇ ਸ਼ਾਮਲ ਹੋਣ ‘ਤੇ ਆਲੋਚਨਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਭਾਰਤ ਨੇ ਫਿਲੀਸਤੀਨੀ ਰਾਜਦੂਤ ਦੀ ਮੌਜੂਦਗੀ ‘ਤੇ ਸਖਤ ਇਤਰਾਜ਼ ਜਤਾਇਆ ਹੈ। ਭਾਰਤ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਫਿਲੀਸਤੀਨ ਦੇ ਸਾਹਮਣੇ ਸਖਤੀ ਨਾਲ ਚੁੱਕੇਗਾ। ਇਸਲਾਮਾਬਾਦ ਵਿਚ ਫਿਲੀਸਤੀਨੀ ਰਾਜਦੂਤ ਵਾਲਿਦ ਅਬੁ ਅਲੀ ਨੇ ਪਾਕਿਸਤਾਨ ਦੇ ਰਾਵਲਪਿੰਡੀ ਵਿਚ ਦਿਫਾ-ਏ-ਪਾਕਿਸਤਾਨ ਕੌਂਸਲ ਵੱਲੋਂ ਆਯੋਜਿਤ ਇਕ ਵੱਡੀ ਰੈਲੀ ਵਿਚ ਹਿੱਸਾ ਲਿਆ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ,”ਅਸੀਂ ਇਸ ਸਬੰਧ ਵਿਚ ਖਬਰਾਂ ਦੇਖੀਆਂ ਹਨ। ਅਸੀਂ ਨਵੀਂ ਦਿੱਲੀ ਵਿਚ ਫਲਸਤੀਨੀ ਰਾਜਦੂਤ ਅਤੇ ਫਲਸਤੀਨੀ ਅਧਿਕਾਰੀਆਂ ਸਾਹਮਣੇ ਇਸ ਮੁੱਦੇ ਨੂੰ ਸਖਤੀ ਨਾਲ ਚੁੱਕਾਗੇ।” ਦਿਫਾ-ਏ-ਪਾਕਿਸਤਾਨ (ਪਾਕਿਸਤਾਨ ਦੀ ਰੱਖਿਆ) ਕੌਂਸਲ ਪਾਕਿਸਤਾਨ ਵਿਚ ਇਸਲਾਮੀ ਸਮੂਹਾਂ ਦਾ ਇਕ ਗੱਠਜੋੜ ਹੈ, ਜਿਸ ਵਿਚ ਹਾਫਿਜ਼ ਦਾ ਸੰਗਠਨ ਵੀ ਸ਼ਾਮਲ ਹੈ। ਦੱਸਣਯੋਗ ਹੈ ਕਿ ਹਾਲ ਹੀ ਵਿਚ ਹਾਫਿਜ਼ ਸਈਦ ਨੇ ਇਸਲਾਮਾਬਾਦ ਵਿਚ ਆਪਣਾ ਪਾਰਟੀ ਦਫ਼ਤਰ ਖੋਲਿਆ ਹੈ। ਦਿਫਾ-ਏ-ਪਾਕਿਸਤਾਨ ਕੌਂਸਲ ਨੇ ਰਾਵਲਪਿੰਡੀ ਦੇ ਲਿਆਕਤ ਬਾਗ ਵਿਚ ਸ਼ੁੱਕਰਵਾਰ ਨੂੰ ਇਕ ਵੱਡੀ ਰੈਲੀ ਦਾ ਪ੍ਰਬੰਧ ਕੀਤਾ ਸੀ। ਰੈਲੀ ਵਿਚ ਹਾਫਿਜ ਸਈਦ ਦੇ ਨਾਲ ਫਿਲੀਸਤੀਨ ਦੇ ਰਾਜਦੂਤ ਵਲੀਦ ਅਬੁ ਅਲੀ ਵੀ ਸ਼ਾਮਲ ਹੋਏ। ਰੈਲੀ ਨੂੰ ਵਲੀਦ ਅਬੁ ਅਲੀ ਨੇ ਵੀ ਸੰਬੋਧਿਤ ਕੀਤਾ। ਫਿਲੀਸਤੀਨੀ ਰਾਜਦੂਤ ਦੇ ਹਾਫਿਜ਼ ਸਈਦ ਦੇ ਨਾਲ ਰੰਗ ਮੰਚ ਸਾਂਝਾ ਕਰਨ ਉੱਤੇ ਭਾਰਤ ਵਿਚ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਮਿਲ ਰਹੀ ਹੈ। ਕਿਉਂਕਿ ਪਿਛਲੇ ਹਫਤੇ ਹੀ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਯੇਰੂਸ਼ਲਮ ਮੁੱਦੇ ਉੱਤੇ ਭਾਰਤ ਨੇ ਅਮਰੀਕਾ ਖਿਲਾਫ ਵੋਟ ਪਾਉਂਦੇ ਹੋਏ ਫਿਲੀਸਤੀਨ ਦਾ ਸਮਰਥਨ ਕੀਤਾ ਸੀ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *