Breaking News
Home / Breaking News / ਪੰਜਾਬ ‘ਚ ਅਗਲੇ 3 ਦਿਨਾਂ ਦੌਰਾਨ ਹੋਰ ਧੁੰਦ ਪੈਣ ਦੀ ਸੰਭਾਵਨਾ

ਪੰਜਾਬ ‘ਚ ਅਗਲੇ 3 ਦਿਨਾਂ ਦੌਰਾਨ ਹੋਰ ਧੁੰਦ ਪੈਣ ਦੀ ਸੰਭਾਵਨਾ

ਚੰਡੀਗੜ੍ਹ, 30 ਦਸੰਬਰ (ਕਮਲਾ ਸ਼ਰਮਾ) : ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ‘ਚ ਅਗਲੇ 3 ਦਿਨਾਂ ਵਿਚ ਹੋਰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਅਨੁਸਾਰ ਇਨ੍ਹਾਂ ਇਲਾਕਿਆਂ ‘ਚ ਅਗਲੇ 48 ਘੰਟਿਆਂ ‘ਚ ਕਿਤੇ ਨਾ ਕਿਤੇ ਸੰਘਣੀ ਧੁੰਦ ਪੈਣ ਅਤੇ ਜਾਰੀ ਸੀਤ ਲਹਿਰ ਤੋਂ ਕੱਲ ਰਾਹਤ ਮਿਲਣ ਦੀ ਸੰਭਾਵਨਾ ਹੈ। ਪੱਛਮੀ ਪੌਣਾਂ ਦੇ ਅਸਰ ਕਾਰਨ ਠੰਡ ਦਿਨੋ-ਦਿਨ ਵੱਧ ਰਹੀ ਹੈ।
ਹਿਸਾਰ, ਅੰਮ੍ਰਿਤਸਰ ਅਤੇ ਬਠਿੰਡਾ ਦਾ ਪਾਰਾ 4 ਡਿਗਰੀ ਤੱਕ ਡਿੱਗ ਗਿਆ। ਚੰਡੀਗੜ੍ਹ ‘ਚ ਘੱਟੋ-ਘੱਟ ਤਾਪਮਾਨ 7, ਅੰਬਾਲਾ ‘ਚ 8, ਕਰਨਾਲ, ਨਾਰਨੌਲ ਤੇ ਸਿਰਸਾ ‘ਚ 5 ਤੇ ਰੋਹਤਕ ‘ਚ 6 ਡਿਗਰੀ ਸੈਲਸੀਅਸ ਰਿਹਾ। ਓਧਰ ਪੰਜਾਬ ‘ਚ ਕਿਤੇ-ਕਿਤੇ ਸੰਘਣੀ ਧੁੰਦ ਪਈ। ਲੁਧਿਆਣਾ ਦਾ ਪਾਰਾ 5, ਪਟਿਆਲਾ ‘ਚ 8, ਆਦਮਪੁਰ ‘ਚ 5 ਡਿਗਰੀ ਸੈਲਸੀਅਸ, ਜਦਕਿ ਸ਼੍ਰੀਨਗਰ ‘ਚ ਸਿਫਰ ਤੋਂ ਘੱਟ 2.8 ਡਿਗਰੀ ਸੈਲਸੀਅਸ ਰਿਹਾ। ਹਿਮਾਚਲ ਵਿਚ ਸ਼ਿਮਲਾ ਦਾ ਪਾਰਾ 7, ਮਨਾਲੀ ਸਿਫਰ ਤੋਂ ਘੱਟ 0.2, ਕਲਪਾ 2.6, ਸੁੰਦਰ ਨਗਰ ‘ਚ 0.7 ਅਤੇ ਭੁੰਤਰ ‘ਚ 1.0 ਡਿਗਰੀ ਰਿਹਾ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *