Breaking News
Home / Breaking News / ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਲੋਕ ਸਭਾ ‘ਚ ਤਿੰਨ ਤਲਾਕ ਬਿੱਲ ਪਾਸ

ਨਵੀਂ ਦਿੱਲੀ, 28 ਦਸੰਬਰ (ਚੜ੍ਹਦੀਕਲਾ ਬਿਊਰੋ) : ਤਿੰਨ ਤਲਾਕ ‘ਤੇ ਹੁਣ ਤਕ ਦੇ ਸਾਰੇ ਸੋਧ ਖਾਰਿਜ ਕਰਦੇ ਹੋਏ ਲੋਕ ਸਭਾ ‘ਚ ਬਿੱਲ ਪਾਸ ਕਰ ਦਿੱਤਾ ਗਿਆ ਹੈ। ਬਿੱਲ ‘ਚ ਹੁਣ ਤਕ 20 ਸੋਧ ਦੀ ਮੰਗ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਖਾਰਜ ਕਰ ਦਿੱਤਾ ਗਿਆ। ਹਾਲ ਹੀ ‘ਚ ਏ. ਆਈ. ਐਮ. ਆਈ. ਐਮ. ਪ੍ਰਮੁੱਖ ਅਸਦੁਦੀਨ ਓਵੈਸੀ ਦੇ ਦੂਜੇ ਸੋਧ ਖਿਲਾਫ 241 ਵੋਟਾਂ ਪਈਆਂ ਜਦਕਿ ਇਸ ਦੇ ਪੱਖ ‘ਚ ਸਿਰਫ 2 ਹੀ ਵੋਟਾਂ ਆਈਆਂ। ਇਸ ਤੋਂ ਪਹਿਲਾਂ ਓਵੈਸੀ ਨੇ ਤਿੰਨ ਤਲਾਕ ਬਿੱਲ ‘ਚ ਸਜ਼ਾ ਦੇ ਪ੍ਰਬੰਧ ‘ਤੇ ਵੀ ਵਿਰੋਧ ਜਤਾਇਆ ਸੀ। ਓਵੈਸੀ ਨੇ ਕਿਹਾ ਸੀ ਕਿ ਤਿੰਨ ਤਲਾਕ ਬਿੱਲ ਸੰਵਿਧਾਨ ਦੇ ਅਨੁਰੂਪ ਨਹੀਂ ਹੈ। ਉਨ੍ਹਾਂ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਨੇ ਤਲਾਕ-ਏ-ਬਿਦੇਤ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਅਤੇ ਘਰੇਲੂ ਹਿੰਸਾ ਖਿਲਾਫ ਵੀ ਕਾਨੂੰਨ ਮੌਜੂਦ ਹੈ। ਅਜਿਹੇ ‘ਚ ਇਸ ਤਰ੍ਹਾਂ ਦੇ ਇਕ ਹੋਰ ਕਾਨੂੰਨ ਦੀ ਕੀ ਲੋੜ ਹੈ।
ਇਸੇ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਤਿੰਨ ਤਲਾਕ ਬਿੱਲ ਦੇ ਲੋਕ ਸਭਾ ‘ਚ ਪਾਸ ਹੋ ਜਾਣ ਤੋਂ ਬਾਅਦ ਆਸ ਪ੍ਰਗਟਾਈ ਹੈ ਕਿ ਇਹ ਬਿੱਲ ਰਾਜ ਸਭਾ ਵਿਚ ਵੀ ਪਾਸ ਹੋ ਜਾਵੇਗਾ।
ਇਸ ਤੋਂ ਪਹਿਲਾਂ ਅੱਜ ਸਵੇਰੇ ਸਰਕਾਰ ਨੇ ਵਿਆਹੁਤਾ ਮੁਸਲਿਮ ਔਰਤਾਂ ਦੇ ਅਧਿਕਾਰਾਂ ਨੂੰ ਸੁਰੱਖਿਆ ਦੇਣ ਵਾਲਾ ਕਾਫੀ ਸਮੇਂ ਤੋਂ ਉਡੀਕਿਆ ਜਾ ਰਿਹਾ ਤਿੰਨ ਤਲਾਕ ਬਿੱਲ ਕਈ ਪ੍ਰਮੁੱਖ ਦਲਾਂ ਦੇ ਮੈਂਬਰਾਂ ਦੇ ਵਿਰੋਧ ਦਰਮਿਆਨ ਲੋਕ ਸਭਾ ‘ਚ ਪੇਸ਼ ਕੀਤਾ ਸੀ। ਮੁਸਲਿਮ ਵਿਆਹ ਅਧਿਕਾਰ ਸੁਰੱਖਿਆ ਬਿੱਲ-2017 ‘ਚ ਮੁਸਲਿਮ ਪਤੀਆਂ ਵੱਲੋਂ ਇਕ ਵਾਰ ‘ਚ ਤਿੰਨ ਤਲਾਕ (ਤਲਾਕ ਏ ਬਿੱਦਤ) ਨੂੰ ਖਤਮ ਕਰਨ ਅਤੇ ਗੈਰ-ਕਾਨੂੰਨੀ ਐਲਾਨ ਕਰਨ ਅਤੇ ਇਸ ਗੈਰ-ਕਾਨੂੰਨੀ ਕੰਮ ਨੂੰ ਇਕ ਅਪਰਾਧ ਐਲਾਨ ਕਰਨ ਦੀ ਵਿਵਸਥਾ ਹੈ। ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ 2017 ਸਦਨ ‘ਚ ਪੇਸ਼ ਕਰਦਿਆਂ ਇਸ ਨੂੰ ਇਤਿਹਾਸਕ ਮੌਕਾ ਦਸਦਿਆਂ ਕਿਹਾ ਸੀ ਕਿ ਇਹ ਬਿੱਲ ਸੰਵਿਧਾਨ ਦੀਆਂ ਭਾਵਨਾਵਾਂ ਦੇ ਅਨੁਰੂਪ ਹੈ। ਵਿਆਹੁਤਾ ਮੁਸਲਿਮ ਔਰਤਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਸੁਰੱਖਿਆ ਲਈ ਬਿੱਲ ਨੂੰ ਜ਼ਰੂਰੀ ਦੱਸਦਿਆਂ ਉਨ੍ਹਾਂ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਵੀ ਤਿੰਨ ਤਲਾਕ ਨੂੰ ਗੈਰ-ਕਾਨੂੰਨੀ ਦੱਸਿਆ ਹੈ। ਉਨ੍ਹਾਂ ਕਿਹਾ ਸੀ ਕਿ ਅਦਾਲਤ ਦੇ ਆਦੇਸ਼ ਦੇ ਬਾਵਜੂਦ ਮੁਸਲਿਮ ਔਰਤਾਂ ਨਾਲ ਹੋ ਰਹੇ ਵਤੀਰੇ ਨੂੰ ਦੇਖਦੇ ਹੋਏ ਸਦਨ ਦਾ ਖਾਮੋਸ਼ ਰਹਿਣਾ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ‘ਚ ਵਿਆਹੁਤਾ ਮੁਸਲਿਮ ਔਰਤਾਂ ਦੇ ਅਧਿਕਾਰਾਂ ਦੀ ਸੁਰੱਖਿਆ ਕਰਨ ਅਤੇ ਤਿੰਨ ਤਲਾਕ ‘ਤੇ ਰੋਕ ਲਗਾਉਣ ਦੀ ਵਿਵਸਥਾ ਹੈ। ਇਸ ਨਾਲ ਇਨ੍ਹਾਂ ਔਰਤਾਂ ਦਾ ਮਜ਼ਬੂਤੀਕਰਨ ਹੋਵੇਗਾ ਅਤੇ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਦੀ ਕਾਨੂੰਨੀ ਤੌਰ ‘ਤੇ ਰੱਖਿਆ ਕੀਤੀ ਜਾ ਸਕੇਗੀ।
ਬੀਜੂ ਜਨਤਾ ਦਲ, ਅੰਨਾਦਰਮੁਕ, ਰਾਸ਼ਟਰੀ ਜਨਤਾ ਦਲ, ਏ.ਆਈ.ਐੱਮ.ਆਈ.ਐੱਮ. ਅਤੇ ਮੁਸਲਿਮ ਲੀਗ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਦੋਸ਼ ਲਗਾਇਆ ਸੀ ਕਿ ਇਸ ਦੀਆਂ ਵਿਵਸਥਾਵਾਂ ਬਾਰੇ ਮੁਸਲਿਮ ਪ੍ਰਤੀਨਿਧੀਆਂ ਨਾਲ ਗੱਲ ਨਹੀਂ ਕੀਤੀ ਗਈ ਹੈ। ਕਾਂਗਰਸ ਅਤੇ ਖੱਬੇ ਪੱਖੀ ਦਲਾਂ ਨੇ ਬਿੱਲ ਨੂੰ ਪੇਸ਼ ਕਰਨ ਦੇ ਸਮੇਂ ਆਪਣੀ ਗੱਲ ਕਹਿਣ ਦਾ ਮੌਕਾ ਨਹੀਂ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *