Breaking News
Home / Breaking News / ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਦਾਇਤ ਸਿੰਘ ਸਾਹਿਬ ਵੱਲੋਂ ਸਿਆਸੀ ਸਟੇਜਾਂ ਲਗਾਉਣ ‘ਤੇ ਪਾਬੰਦੀ

ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਦਾਇਤ ਸਿੰਘ ਸਾਹਿਬ ਵੱਲੋਂ ਸਿਆਸੀ ਸਟੇਜਾਂ ਲਗਾਉਣ ‘ਤੇ ਪਾਬੰਦੀ

ਅੰਮ੍ਰਿਤਸਰ, 21 ਦਸੰਬਰ (ਗੁਰਦਿਆਲ ਸਿੰਘ) : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ‘ਤੇ ਸਿਆਸੀ ਦਲਾਂ ਨੂੰ ਰਾਜਨੀਤਿਕ ਸਟੇਜਾਂ ਨਾ ਲਗਾਉਣ ਦੀ ਹਿਦਾਇਤ ਕੀਤੀ ਹੈ। ਅੱਜ ਜਾਰੀ ਕੀਤੇ ਗਏ ਬਿਆਨ ‘ਚ ਸਿੰਘ ਸਾਹਿਬ ਨੇ ਕਿਹਾ ਕਿ ਕੇਵਲ ਧਾਰਮਿਕ ਸਟੇਜਾਂ ਰਾਹੀ ਹੀ ਸੰਗਤਾਂ ਨੂੰ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ।
ਸਿੰਘ ਸਾਹਿਬ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਕਿਹਾ ਕਿ ਸਮੁੱਚੇ ਸੰਸਾਰ ਅੰਦਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਕੇਵਲ ਧਰਤੀ ਹੀ ਨਹੀਂ ਸਗੋਂ ਇਕ ਲਾਸਾਨੀ ਸ਼ਹਾਦਤ ਦੀ ਨਿਵੇਕਲੀ ਤੇ ਪਾਵਨ ਪਵਿੱਤਰ ਧਰਤੀ ਵੱਜੋਂ ਵੀ ਜਾਣੀ ਜਾਂਦੀ ਹੈ। ”ਹਮ ਜਾਨ ਅਪਨੀ ਦੇ ਕਰ ਔਰੋਂ ਕੀ ਜਾਨੇਂ ਬਚਾ ਚਲੇ”। ਜਿਥੇ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਦੇ ਆਪਣੇ ਲੱਖ਼ਤੇ ਜ਼ਿਗਰ ਤੇ ਮਾਸੂਮ ਚਿਹਰੇ ‘ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ’ ਜੀ ਨੇ ਹੱਡ ਚੀਰਵੀਂ ਕੜਾਕੇ ਦੀ ਠੰਡ ਦੇ ਦਿਨਾਂ ਵਿਚ ਸ੍ਰੀ ਫ਼ਤਿਹਗੜ ਸਾਹਿਬ ਵਿਖੇ ਸਥਿੱਤ ‘ਠੰਡੇ ਬੁਰਜ’ ਵਿਚ ਮਾਤਾ ਗੁਜਰੀ ਜੀ ਨਾਲ ਗੁਜਾਰਦਿਆਂ ਨਵਾਬ ਵਜ਼ੀਰ ਖਾਨ ਵਲੋਂ ਜਾਰੀ ਕੀਤੇ ਫਤਵੇ ਉਪ੍ਰੰਤ ਜਲਾਦਾਂ ਵਲੋਂ ਮਾਸੂਮ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਨਿੱਕੀਆਂ ਜ਼ਿੰਦਾਂ ਨੇ ਵੱਡਾ ਸਾਕਾ ਕੀਤਾ। ਹਿੰਦੁਸਤਾਨ ਹੀ ਨਹੀਂ ਬਲਕੇ ਸਮੁੱਚੇ ਸੰਸਾਰ ਅੰਦਰ ਵਸਦੀਆਂ ਗੁਰੁ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਇਸ ਦਿਨ ਨੂੰ ਸੋਗਮਈ ਤੇ ਵੈਰਾਗਮਈ ਦਿਹਾੜੇ ਵਜੋ ਯਾਦ ਕਰਦਿਆਂ ਸੰਗਤਾਂ ਤੇ ਪ੍ਰਬੰਧਕਾ ਵੱਲੋ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇਤਿਹਾਸਕ ਹਵਾਲਿਆਂ ਨਾਲ ਪ੍ਰਚਾਰਿਆ ਤੇ ਪ੍ਰਸਾਰਿਆ ਜਾਂਦਾ ਹੈ। ਜਦ ਕਿ ਅੱਜ ਰਾਜਨੀਤਕ ਪਾਰਟੀਆਂ ਵੱਲੋ ਇਸ ਇਤਿਹਾਸਕ ਦਿਹਾੜੇ ਨੂੰ ਆਪੋ ਆਪਣੀ ਰਾਜਨੀਤੀ ਨੂੰ ਪ੍ਰਫੁੱਲਤ ਕਰਨ ਲਈ ਵਰਤਿਆ ਜਾ ਰਿਹਾ ਹੈ। ਸਿੰਘ ਸਾਹਿਬ ਜੀ ਨੇ ਸਮੂਹ ਰਾਜਨੀਤੀਕ ਪਾਰਟੀਆਂ ਨੂੰ ਸਖਤ ਹਦਾਇਤ ਕਰਦਿਆ ਕਿਹਾ ਕਿ ਉਹ ਰਾਜਨੀਤੀਕ ਸਟੇਜਾ ਨਾ ਲਗਾਉਣ।ਕੇਵਲ ਧਾਰਮਿਕ ਸਟੇਜਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਵੇ।
ਸਿੰਘ ਸਾਹਿਬ ਨੇ ਅੱਗੇ ਬੋਲਦਿਆਂ ਕਿਹਾ ਕਿ ਅੱਜ ਦੇ ਸਮਾਜ ਅੰਦਰ ਸਮੁੱਚੀਆਂ ਦਾਦੀਆਂ-ਨਾਨੀਆਂ ਆਪਣੇ ਬੱਚੇ-ਬੱਚੀਆਂ ਨੂੰ ਸਿੱਖੀ ਦੇ ਵਾਰਿਸ ਸਾਹਿਬਜ਼ਾਦਿਆਂ ਵਾਂਗ ਉਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾਂ ਜਾਵੇ” ਦੇ ਸੰਕਲਪ ਨੂੰ ਉਹਨਾਂ ਦੇ ਮਨਾਂ ਅੰਦਰ ਦ੍ਰਿੜ ਕਰਵਾਉਂਦਿਆਂ ਮਾਤਾ ਗੁਜਰੀ ਜੀ ਵਾਂਗ ਆਪਣਾ ਫਰਜ਼ ਅਦਾ ਕਰਨ ਤੇ ਨਰੋਏ ਸਮਾਜ ਦੀ ਸਿਰਜਨਾ ਵਿੱਚ ਆਪਣਾ ਯੋਗਦਾਨ ਪਾਉਣ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *