Breaking News
Home / Breaking News / ਪਾਕਿ-ਚੀਨ ਨਹੀਂ ਸਮਝ ਰਹੇ ਅਤਿਵਾਦ ਦੇ ਸਪਸ਼ਟ ਖ਼ਤਰੇ ਨੂੰ : ਭਾਰਤ

ਪਾਕਿ-ਚੀਨ ਨਹੀਂ ਸਮਝ ਰਹੇ ਅਤਿਵਾਦ ਦੇ ਸਪਸ਼ਟ ਖ਼ਤਰੇ ਨੂੰ : ਭਾਰਤ

ਸੰਯੁਕਤ ਰਾਸ਼ਟਰ , 21 ਦਸੰਬਰ (ਚ.ਨ.ਸ.) : ਭਾਰਤ ਨੇ ਸੰਯੁਕਤ ਰਾਸ਼ਟਰ ਦੇ ਕੁੱਝ ਮੈਂਬਰਾਂ ‘ਤੇ ਅਤਿਵਾਦ ਦੇ ਖਤਰੇ ਨੂੰ ਸਾਫ ਤੌਰ ‘ਤੇ ਨਾ ਸਮਝ ਪਾਉਣ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਹੈ। ਭਾਰਤ ਨੇ ਸਪਸ਼ਟ ਰੂਪ ਤੋਂ ਚੀਨ ਅਤੇ ਪਾਕਿਸਤਾਨ ਵੱਲ ਇਸ਼ਾਰਾ ਕੀਤਾ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਸੈਯਦ ਅਕਬਰੂਦੀਨ ਨੇ ਕਿਹਾ ਕਿ ਅੱਤਵਾਦੀ ਨੈਟਵਰਕ ਨਫਰਤ ਦੀ ਵਿਚਾਰਧਾਰਾ ਫੈਲਾਉਣ ਲਈ ਧਨ ਜੁਟਾਉਂਦੇ ਹਨ, ਹਥਿਆਰ ਹਾਸਲ ਕਰਦੇ ਹਨ ਅਤੇ ਸਮੂਹ ਲਈ ਕੰਮ ਕਰਨ ਵਾਲੇ ਲੋਕਾਂ ਦੀ ਨਿਯੁਕਤੀ ਕਰ ਕੇ ਸਰਹੱਦ ਪਾਰ ਤੋਂ ਸੰਚਾਲਨ ਕਰਦੇ ਹਨ। ਅਕਬਰੂਦੀਨ ਨੇ ਕੱਲ੍ਹ ‘ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੀ ਸਮਕਾਲੀਨ ਚੁਣੌਤੀਆਂ’ ‘ਤੇ ਹੋਈ ਇਕ ਖੁੱਲ੍ਹੀ ਚਰਚਾ ਦੌਰਾਨ ਸੁਰੱਖਿਆ ਪ੍ਰੀਸ਼ਦ ਨੂੰ ਕਿਹਾ, ‘ਇਹ ਇਕ ਸਾਂਝੀ ਚੁਣੌਤੀ ਹੈ, ਜਿਸ ‘ਤੇ ਪ੍ਰੀਸ਼ਦ ਨੂੰ ਵਿਸ਼ੇਸ਼ ਰੂਪ ਤੋਂ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਸਾਡੇ ਸਮਾਨ ਹਿੱਤਾਂ ਲਈ ਅਜਿਹੀ ਚੁਣੌਤੀ ਹੈ, ਜਿਸ ਨਾਲ ਨਜਿੱਠਣ ਲਈ ਕਰੀਬੀ ਅੰਤਰਰਾਸ਼ਟਰੀ ਸਹਿਯੋਗ ਨੂੰ ਵਧਾਉਣ ਦੀ ਜ਼ਰੂਰਤ ਹੋ ਸਕਦੀ ਹੈ, ਜਾਂ ਹੈ ਜਾਂ ਹੋਣੀ ਚਾਹੀਦੀ ਹੈ।’ ਉਨ੍ਹਾਂ ਕਿਹਾ, ਅਜਿਹਾ ਲੱਗਦਾ ਹੈ ਕਿ ਰਾਜਾਂ ਅਤੇ ਸਮਾਜਾਂ ਲਈ ਇਸ ਸਾਂਝੇ ਖਤਰੇ ਨੂੰ ਇੱਥੇ ਸਪਸ਼ਟ ਤੌਰ ‘ਤੇ ਸਮਝਿਆ ਨਹੀਂ ਜਾ ਰਿਹਾ ਹੈ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *