Breaking News
Home / Breaking News / ਬੀ.ਐਸ.ਐਫ. ਦੇ ਕਮਾਂਡੈਂਟ ਅਤੇ ਪਾਕਿ ਰੇਂਜਰਜ਼ ਦੀ ਹੋਈ ਮੀਟਿੰਗ ਦੋਵੇਂ ਧਿਰਾਂ ‘ਚ ਸਰਹੱਦ ਨੇੜੇ ਸ਼ਾਂਤੀ ਕਾਇਮ ਰੱਖਣ ‘ਤੇ ਬਣੀ ਸਹਿਮਤੀ

ਬੀ.ਐਸ.ਐਫ. ਦੇ ਕਮਾਂਡੈਂਟ ਅਤੇ ਪਾਕਿ ਰੇਂਜਰਜ਼ ਦੀ ਹੋਈ ਮੀਟਿੰਗ ਦੋਵੇਂ ਧਿਰਾਂ ‘ਚ ਸਰਹੱਦ ਨੇੜੇ ਸ਼ਾਂਤੀ ਕਾਇਮ ਰੱਖਣ ‘ਤੇ ਬਣੀ ਸਹਿਮਤੀ

ਫਾਜ਼ਿਲਕਾ, 20 ਦਸੰਬਰ (ਬਖਸ਼ੀਸ਼ ਸਿੰਘ/ਜਸਪ੍ਰੀਤ ਸਿੰਘ) :ਬੀ.ਐਸ.ਐਫ.  ਦੇ ਕਮਾਂਡੈਂਟ ਅਤੇ ਪਾਕ ਰੇਂਜਰਜ਼ ਦੇ ਵਿੰਗ ਕਮਾਂਡਰ ਪੱਧਰ ਦੇ ਅਧਿਕਾਰੀਆਂ ਦੀ ਮਹੀਨੇ ਵਾਰ ਮੀਟਿੰਗ ਅੱਜ ਪਾਕਿਸਤਾਨੀ ਸਰਹੱਦੀ ਚੌਕੀ ਜੇ.ਸੀ.ਪੀ. ਟਾਪਰ ਦੇ ਕਾਨਫਰੰਸ ਹਾਲ ਵਿਚ ਸੰਪੰਨ ਹੋਈ। ਮੀਟਿੰਗ ਵਿਚ ਭਾਰਤ ਵੱਲੋਂ ਬੀ.ਐਸ.ਐਫ. ਦੇ ਕਮਾਂਡੈਂਟ ਐਚ.ਪੀ.ਐਸ. ਸੋਹੀ ਅਤੇ ਚਾਰ ਹੋਰ ਅਧਿਕਾਰੀ ਹਾਜ਼ਰ ਸਨ। ਉੱਥੇ ਹੀ ਪਾਕਿਸਤਾਨ ਵੱਲੋਂ ਪਾਕਿ ਰੇਂਜਰ ਵਿੰਗ ਦੇ ਕਮਾਂਡਰ ਅਸਦ ਉਲਾ 23 ਵਿੰਗ ਐਸ. ਆਰ. ਅਤੇ ਚਾਰ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸਰਹੱਦ ਦੇ ਆਲੇ ਦੁਆਲੇ ਅਸਮਾਜਿਕ ਅਨਸਰਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਅਤੇ ਸਰਹੱਦ ਤੇ ਸ਼ਾਂਤੀ ਬਣਾਈ ਰੱਖਣ ਤੇ ਚਰਚਾ ਹੋਈ। ਇਸ ਤੋਂ ਇਲਾਵਾ ਬੀ.ਐਸ.ਐਫ. ਨਾਲ ਸਬੰਧਤ ਹੋਰ ਛੋਟੇ ਛੋਟੇ ਬਿੰਦੂਆਂ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਕਿ ਸਰਹੱਦ ‘ਤੇ ਮਾਹੌਲ ਸ਼ਾਂਤੀ ਵਾਲਾ ਬਣਿਆ ਰਹੇ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *