Breaking News
Home / Breaking News / ਆਪ’ ਨੇ ਸਿਸੋਦੀਆ ਨੂੰ ਬਣਾਇਆ ਪੰਜਾਬ ‘ਚ ਪਾਰਟੀ ਇੰਚਾਰਜ

ਆਪ’ ਨੇ ਸਿਸੋਦੀਆ ਨੂੰ ਬਣਾਇਆ ਪੰਜਾਬ ‘ਚ ਪਾਰਟੀ ਇੰਚਾਰਜ

ਚੰਡੀਗੜ੍ਹ , 19 ਦਸੰਬਰ (ਪੱਤਰ ਪ੍ਰੇਰਕ) : ਗੁਰਦਾਸਪੁਰ ‘ਚ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਅਤੇ ਨਗਰ ਨਿਗਮ/ਨਗਰ ਕੌਂਸਲ ਦੀਆਂ ਚੋਣਾਂ ‘ਚ ਆਮ ਆਦਮੀ ਪਾਰਟੀ ਲਈ ਸ਼ਰਮਨਾਕ ਹਾਰ ਤੋਂ ਬਾਅਦ ਪਾਰਟੀ ਹਾਈ ਕਮਾਨ ਨੇ ਵੱਡਾ ਫੈਸਲਾ ਲੈਂਦੇ ਹੋਏ ਦਿੱਲੀ ਦੇ ਉੱਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੂੰ ‘ਆਪ’ ਦੇ ਪੰਜਾਬ ਦਾ ਇੰਚਾਰਜ ਬਣਾ ਦਿੱਤਾ ਹੈ। ਪੰਜਾਬ ‘ਚ ਮੌਜੂਦਾ ਸਿਆਸੀ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਸਿਆਸੀ ਮਾਮਲਿਆਂ ਦੀ ਕਮੇਟੀ ਨੇ ‘ਆਪ’ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ਦੇ ਇੰਚਾਰਜ ਵਜੋਂ ਨਿਯੁਕਤ ਕੀਤਾ ਹੈ। ਲਗਾਤਾਰ ਹੋਈ ਹਾਰ ਮਗਰੋਂ ਵਰਕਰਾਂ ਦੇ ਹੌਂਸਲੇ ਪਸਤ ਹੋਣ ਲੱਗੇ ਹਨ। ‘ਆਪ’ ਦਾ ਕੇਡਰ ਅਕਾਲੀ ਦਲ ਤੇ ਕਾਂਗਰਸ ਵੱਲ਼ ਖਿਸਕਣ ਲੱਗਾ ਹੈ। ਮੌਜੂਦਾ ਲੀਡਰਸ਼ਿਪ ‘ਤੇ ਵੀ ਸਵਾਲ ਉੱਠਣ ਲੱਗੇ ਹਨ। ਅਜਿਹੇ ਵਿੱਚ ਕੇਜਰੀਵਾਲ ਨੇ ਆਪਣੇ ਖਾਸ-ਮ-ਖਾਸ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਲਾਇਆ ਹੈ। ਸਿਸੋਦੀਆ ਹੁਣ ਸੰਜੇ ਸਿੰਘ ਦੀ ਥਾਂ ਪੰਜਾਬ ਦਾ ਕੰਮਕਾਜ ਵੇਖਣਗੇ।

About admin

Check Also

ਕਾਂਗਰਸ ਨਾਲ ਸੱਤਾ ‘ਚ 30-30 ਮਹੀਨੇ ਦੀ ਹਿੱਸੇਦਾਰੀ ਕੁਮਾਰਸਵਾਮੀ ਨੂੰ ਨਾਮਨਜ਼ੂਰ

ਦਿੱਲੀ ‘ਚ ਰਾਹੁਲ-ਸੋਨੀਆ ਨਾਲ ਮੁਲਾਕਾਤ ਕਰਕੇ ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ ਚੜ੍ਹਦੀਕਲਾ ਬਿਊਰੋ ================ …

Leave a Reply

Your email address will not be published. Required fields are marked *