Breaking News
Home / Breaking News / ਐਸ.ਆਈ.ਟੀ. ਵੱਲੋਂ ਸਿਰਸਾ ਡੇਰੇ ‘ਚ ਰਾਮ ਰਹੀਮ ਦੀ ਗੁਫਾ ਤੇ ਪੰਡਾਲ ਦਾ ਨਿਰੀਖਣ

ਐਸ.ਆਈ.ਟੀ. ਵੱਲੋਂ ਸਿਰਸਾ ਡੇਰੇ ‘ਚ ਰਾਮ ਰਹੀਮ ਦੀ ਗੁਫਾ ਤੇ ਪੰਡਾਲ ਦਾ ਨਿਰੀਖਣ

ਚੰਡੀਗੜ੍ਹ, 19 ਦਸੰਬਰ (ਪੱਤਰ ਪ੍ਰੇਰਕ) : ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਵਿਪਾਸਨਾ ਇੰਸਾ ਕਿਸੇ ਸਮੇਂ ਵੀ ਗ੍ਰਿਫਤਾਰ ਹੋ ਸਕਦੀ ਹੈ। ਪੁਲਸ ਨੇ ਉਸਦੇ ਵਿਰੁੱਧ ਬਹੁਤ ਸਾਰੇ ਠੋਸ ਸਬੂਤ ਇਕੱਠੇ ਕੀਤੇ ਹਨ। ਬੀਤੇ ਦਿਨੀਂ ਡੀ.ਐਸ.ਪੀ. ਨਾਲ ਐਸ.ਆਈ.ਟੀ. ਦੀ ਟੀਮ ਰਾਮ ਰਹੀਮ ਦੇ ਡੇਰੇ ‘ਚ ਗਈ ਸੀ। ਜਿਥੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਸਮੇਤ ਕਈ ਵੱਡੇ ਕਰਮਚਾਰੀ ਨਹੀਂ ਮਿਲੇ। ਸੂਤਰਾਂ ਦੇ ਅਨੁਸਾਰ ਵਿਪਾਸਨਾ ਨੂੰ ਪੁਲਸ ਦੇ ਆਉਣ ਦੀ ਸੂਚਨਾ ਮਿਲ ਗਈ ਸੀ ਜਿਸਦੇ ਕਾਰਨ ਉਹ ਉਥੋਂ ਚਲੀ ਗਈ । ਡੇਰੇ ਪਹੁੰਚਣ ‘ਤੇ ਐਸ.ਆਈ.ਟੀ. ਨੇ ਉਸ ਕਮਰੇ ਦਾ ਵੀ ਨਿਰੀਖਣ ਕੀਤਾ, ਜਿਸ ‘ਚ ਰਾਮ ਰਹੀਮ ਨੂੰ ਭਜਾਉਣ ਅਤੇ ਪੰਚਕੂਲਾ ਹਿੰਸਾ ਕਰਨ ਲਈ ਮੀਟਿੰਗ ਹੋਈ ਸੀ। ਇਸ ਦੇ ਨਾਲ ਹੀ ਰਾਮ ਰਹੀਮ ਦੀ ਗੁਫਾ ਦਾ ਵੀ ਨਿਰੀਖਣ ਕੀਤਾ ਗਿਆ। ਇਸ ਦੌਰਾਨ ਪੰਚਕੂਲਾ ਦੇ ਡੀ.ਸੀ.ਪੀ. ਮਨਬੀਰ ਸਿੰਘ, ਐਸ.ਆਈ.ਟੀ. ਇੰਚਾਰਜ ਮੁਕੇਸ਼ ਮਲਹੋਤਰਾ ਸਮੇਤ ਐਸ.ਆਈ.ਟੀ. ਟੀਮ ਦੇ ਮੈਂਬਰ ਮੌਜੂਦ ਰਹੇ। ਡੀ.ਐਸ.ਪੀ. ਸਿਰਸਾ ਐਸ.ਆਈ.ਟੀ. ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਡੇਰੇ ਨਾਲ ਜੁੜੇ ਮਾਮਲਿਆਂ ਦੀ ਸਮੀਖਿਆ ਕੀਤੀ। ਟੀਮ ਇਥੇ ਕੋਰਟ ‘ਚ ਪੇਸ਼ ਕੀਤੇ ਗਏ ਚਲਾਨ ਨੂੰ ਪੁਖਤਾ ਕਰਨ ਲਈ ਪੁੱਜੀ ਸੀ ਤਾਂ ਜੋ ਕੋਰਟ ‘ਚ ਉਸਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਏ। ਟੀਮ ਨੇ ਉਸ ਕਮਰੇ ਦਾ ਨਿਰੀਖਣ ਕੀਤਾ ਜਿਸ ਕਮਰੇ ਦੀ ਹਿੰਸਾ ਲਈ ਮੀਟਿੰਗ ਹੋਈ ਸੀ। ਟੀਮ ਨੇ ਇਥੇ ਕਮਰੇ ਦੇ ਅਕਾਰ ਦਾ ਵੀ ਜਾਇਜ਼ਾ ਲਿਆ ਅਤੇ ਕਮਰੇ ‘ਚ ਬੈਠ ਸਕਣ ਵਾਲੇ ਲੋਕਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਇਆ। ਇਸ ਤੋਂ ਬਾਅਦ ਟੀਮ ਰਾਮ ਰਹੀਮ ਦੀ ਗੁਫਾ ‘ਚ ਗਈ। ਡੇਰੇ ‘ਚ ਪੁਲਸ ਨੂੰ ਵਾਈਸ ਚੇਅਰਪਰਸਨ ਮਿਲੀ। ਟੀਮ ਨੇ ਉਸ ਨਾਲ ਵਿਪਾਸਨਾ ਸਮੇਤ ਕਈ ਅਹਿਮ ਮੁੱਦਿਆਂ ‘ਤੇ ਗੱਲ ਕੀਤੀ।

About admin

Check Also

ਨਵਜੋਤ ਨੂੰ ਡੀ.ਐਸ.ਪੀ. ਬਣਾਉਣ ਦਾ ਕੈਪਟਨ ਵੱਲੋਂ ਭਰੋਸਾ

ਚੰਡੀਗੜ, 8 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ …

Leave a Reply

Your email address will not be published. Required fields are marked *