Breaking News
Home / India / ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਸਮਾਰੋਹ ਦੀਆਂ ਤਿਆਰੀਆਂ ਜਾਰੀ ਸÎੰਗਤ ਲਈ ਪਟਨਾ ਸਾਹਿਬ ਵਿਚ ਰੁਕਣਗੀਆਂ ਸਾਰੀਆਂ ਮਹੱਤਵਪੂਰਨ ਰੇਲਾਂ

ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਸਮਾਰੋਹ ਦੀਆਂ ਤਿਆਰੀਆਂ ਜਾਰੀ ਸÎੰਗਤ ਲਈ ਪਟਨਾ ਸਾਹਿਬ ਵਿਚ ਰੁਕਣਗੀਆਂ ਸਾਰੀਆਂ ਮਹੱਤਵਪੂਰਨ ਰੇਲਾਂ

 

ਪਟਨਾ, 16 ਦਸੰਬਰ (ਚ.ਨ.ਸ.) : ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 351ਵੇਂ ਪ੍ਰਕਾਸ਼ ਉਤਸਵ ਦੇ ਸਮਾਪਤੀ ਸਮਾਰੋਹ ਮੌਕੇ ਗੁਰੂ ਜੀ ਦੇ ਜਨਮ ਸਥਾਨ ਪਟਨਾ ਸਾਹਿਬ ਵਿਚ ਕਈ ਮਹੱਤਵਪੂਰਨ ਮੇਲ ਅਤੇ ਐਕਸਪ੍ਰੈੱਸ ਰੇਲ ਗੱਡੀਆਂ ਦਾ ਅਸਥਾਈ ਠਹਿਰਾਅ ਦਿੱਤਾ ਗਿਆ ਹੈ। ਮੁੱਖ ਜਨਸੰਪਰਕ ਅਧਿਕਾਰੀ ਰਾਜੇਸ਼ ਕੁਮਾਰ ਨੇ ਅੱਜ ਇਥੇ ਦੱਸਿਆ ਕਿ ਪ੍ਰਕਾਸ਼ ਉਤਸਵ ਦੇ ਸਮਾਪਤੀ ਸਮਾਰੋਹ ਮੌਕੇ ਦੇਸ਼ ਭਰ ਤੋਂ ਪਟਨਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਦੇ ਮੱਦੇਨਜ਼ਰ ਪੂਰਬ ਮੱਧ ਰੇਲਵੇ ਨੇ ਇਹ ਫੈਸਲਾ ਲਿਆ ਹੈ।
ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਪ੍ਰਕਾਸ਼ ਉਤਸਵ ਦੇ ਸਮਾਪਨ ਮੌਕੇ ਪਟਨਾ ਸਾਹਿਬ ਵਿਚ 22 ਤੋਂ 25 ਦਸੰਬਰ ਤਕ ਹੋਣ ਵਾਲੇ ਸਮਾਰੋਹ ਵਿਚ ਹਿੱਸਾ ਲੈਣ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਪਟਨਾ ਸਾਹਿਬ ਲਈ 22 ਦਸੰਬਰ ਨੂੰ ਅੰਬਾਲਾ ਤੇ ਸਿਰਸਾ ਤੋਂ 2 ਵਿਸ਼ੇਸ਼ ਰੇਲਗੱਡੀਆਂ ਚਲਾਉਣ ਦੀ ਵਿਵਸਥਾ ਕੀਤੀ ਗਈ ਹੈ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *