Breaking News
Home / India / ਮੁਸਲਿਮ ਔਰਤਾਂ ਦੀ ਮਜ਼ਬੂਤੀ ਦੀ ਦਿਸ਼ਾ ਵਿਚ ਇਕ ਹੋਰ ਕਦਮ ਟ੍ਰਿਪਲ ਤਲਾਕ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ

ਮੁਸਲਿਮ ਔਰਤਾਂ ਦੀ ਮਜ਼ਬੂਤੀ ਦੀ ਦਿਸ਼ਾ ਵਿਚ ਇਕ ਹੋਰ ਕਦਮ ਟ੍ਰਿਪਲ ਤਲਾਕ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ

ਨਵੀਂ ਦਿੱਲੀ,15 ਦਸੰਬਰ (ਚੜ੍ਹਦੀਕਲਾ ਬਿਊਰੋ) : ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ ਭਾਵ ਟ੍ਰਿਪਲ ਤਲਾਕ ਬਿੱਲ ਨੂੰ ਅੱਜ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ।  ਸਰਕਾਰ ਇਸ ਬਿੱਲ ਨੂੰ ਸੰਸਦ ਵਿਚ ਪੇਸ਼ ਕਰੇਗੀ। ਅਸਲ ਵਿਚ ਇਹ ਬਿੱਲ ਸੰਸਦ ਦੇ ਸੀਤਕਾਲੀ ਸੈਸ਼ਨ ਵਿਚ ਸਰਕਾਰ ਦਾ ਮੁੱਖ ਏਜੰਡਾ ਹੋਵੇਗਾ।
ਅਸਲ ਵਿਚ ਤਿੰਨ ਤਲਾਕ ‘ਤੇ ਪ੍ਰਸਤਾਵਿਤ ਇਕ ਕਾਨੂੰਨ ਦੇ ਮਸੌਦੇ ਵਿਚ ਕਿਹਾ ਗਿਆ ਹੈ ਕਿ ਇਕ ਵਾਰ ‘ਚ ਤਿੰਨ ਤਲਾਕ ਗ਼ੈਰ ਕਾਨੂੰਨੀ ਹੋਵੇਗਾ ਅਤੇ ਅਜਿਹਾ ਕਰਨ ਵਾਲੇ ਪਤੀ ਨੂੰ 3 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਚੇਅਰਮੈਨੀ ਵਿਚ ਮੰਤਰੀ ਸਮੂਹ ਦੁਆਰਾ ਸਲਾਹ ਮਸ਼ਵਰੇ ਦੇ ਬਾਅਦ ਬਿੱਲ ਦਾ ਡਰਾਫਟ ਤਿਆਰ ਕੀਤਾ ਗਿਆ। ਡਰਾਫਟ ਬਿੱਲ ਵਿਚ ਤਿੰਨ ਤਲਾਕ ਦੇਣ ਵਾਲੇ ਦੋਸ਼ੀਆਂ ਨੂੰ 3 ਸਾਲ ਦੀ ਸਜ਼ਾ ਅਤੇ ਜੁਰਮਾਨਾ ਕਰਨ ਦਾ ਪ੍ਰਸਤਾਵ ਸ਼ਾਮਲ ਹੈ। ਇਹ ਇਕ ਗ਼ੈਰ ਜ਼ਮਾਨਤੀ ਅਪਰਾਧ ਮੰਨਿਆ ਜਾਵੇਗਾ।
ਇਸ ਵਿਚ ਪੀੜਤ ਮੁਸਲਿਮ ਮਹਿਲਾ ਨੂੰ ਗੁਜਰਾ ਭੱਤੇ ਦਾ ਅਧਿਕਾਰ ਅਤੇ ਨਾਬਾਲਗ ਬੱਚਿਆਂ ਨੂੰ ਕਸਟਡੀ  ਦੇਣ ਦਾ ਵੀ ਪ੍ਰਸਤਾਵ ਸ਼ਾਮਲ ਹੈ। ਉੱਤਰ ਪ੍ਰਦੇਸ਼ ਦੀ ਯੋਗੀ ਅਦਿਤਿਆ ਨਾਥ ਸਰਕਾਰ ਨੇ ਕੇਂਦਰ ਨੂੰ ਡਰਾਫਟ ‘ਤੇ ਮਨਜ਼ੂਰੀ ਦੇ ਦਿਤੀ ਹੈ। ਮੌਜੂਦਾ ਮਸੌਦਾ ਕਾਨੂੰਨੀ ਤਹਿਤ ਕਿਸੇ ਵੀ ਤਰ੍ਹਾਂ ਤਿੰਨ ਤਲਾਕ (ਬੋਲਕੇ, ਲਿਖ ਕੇ ਜਾਂ ਈ-ਮੇਲ, ਐਸ.ਐਮ.ਐਸ. ਅਤੇ ਵਾਟਸਐਪ ਮਾਧਿਆਮ ਵਿਚ) ਗ਼ੈਰ ਕਾਨੂੰਨੀ ਹੋਵੇਗਾ। ਇਸ ਡਰਾਫਟ ਨੂੰ ਤਿਆਰ ਕਰਨ ਵਾਲੇ ਮੰਤਰੀ ਸਮੂਹ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਿੱਤ ਮੰਤਰੀ ਅਰੁਣ ਜੇਤਲੀ, ਕਾਨੂੰਨ ਮੰਤਰੀ ਰਵੀਸ਼ੰਕਰਪ੍ਰਸ਼ਾਦ, ਕਾਨੂੰਨ ਰਾਜ ਮੰਤਰੀ ਪੀ.ਪੀ. ਚੌਧਰੀ ਸ਼ਾਮਲ ਸਨ।
ਇਸੇ ਦੌਰਾਨ ਕੈਬਨਿਟ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਐਮ.ਸੀ.ਆਈ. ਦੀ ਥਾਂ ਰਾਸ਼ਟਰੀ ਮੈਡੀਕਲ ਕਮਿਸ਼ਨ ਲਵੇਗਾ। ਐਨ.ਐਮ.ਸੀ. ਮੈਡੀਕਲ ਸੰਸਥਾਵਾਂ ਦੀ ਸਮੇਂ-ਸਮੇਂ ‘ਤੇ ਜਾਂਚ ਕਰੇਗਾ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *