Breaking News
Home / Punjab / ਐਸ.ਐਸ.ਪੀ. ਰਾਜਜੀਤ ਖਿਲਾਫ ਜਾਂਚ ਲਈ ਐਸ.ਆਈ.ਟੀ. ਗਠਿਤ

ਐਸ.ਐਸ.ਪੀ. ਰਾਜਜੀਤ ਖਿਲਾਫ ਜਾਂਚ ਲਈ ਐਸ.ਆਈ.ਟੀ. ਗਠਿਤ

ਚੰਡੀਗੜ੍ਹ, 15 ਦਸੰਬਰ (ਪੱਤਰ ਪ੍ਰੇਰਕ) : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਐਸ.ਐਸ.ਪੀ. ਮੋਗਾ ਰਾਜਜੀਤ ਸਿੰਘ ਹੁੰਦਲ ਉੱਪਰ ਲੱਗੇ ਨਸ਼ਾ ਤਸਕਰੀ ਦੇ ਇਲਜ਼ਾਮ ਦੀ ਤਫਤੀਸ਼ ਲਈ ਤਿੰਨ ਮੈਂਬਰੀ ਐਸ.ਆਈ.ਟੀ. ਕਾਇਮ ਕੀਤੀ ਹੈ। ਡੀ.ਜੀ.ਪੀ. ਸਿਧਾਰਥ ਚਟੁਪਾਧਿਆ ਨੂੰ ਐਸ.ਆਈ.ਟੀ.ਦਾ ਮੁਖੀ ਬਣਾਇਆ ਤੇ ਏ.ਡੀ.ਜੀ.ਪੀ. ਪ੍ਰਮੋਦ ਕੁਮਾਰ ਤੇ ਆਈਜੀ ਕੁਵਰ ਵਿਜੈ ਪ੍ਰਤਾਪ ਟੀਮ ਦੇ ਮੈਂਬਰ ਹਨ। ਐਸ.ਆਈ.ਟੀ. ਰਾਜਜੀਤ ਖਿਲਾਫ ਲੱਗੇ ਇਲਜ਼ਾਮ ਦੀ ਤਫਤੀਸ਼ ਕਰੇਗੀ।
ਹਾਈਕੋਰਟ ਨੇ ਇਹ ਵੀ ਕਿਹਾ ਕਿ ਬਾਕੀ ਕੇਸ ਦੀ ਤਫਤੀਸ਼ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸ.ਟੀ.ਐਫ. ਹੀ ਕਰੇਗੀ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਦੀ ਰਿਪੋਰਟ ਹਾਈਕੋਰਟ ਨੂੰ ਸੌਂਪੀ ਜਾਵੇਗੀ। ਐਸ.ਐਸ.ਪੀ. ਰਾਜਜੀਤ ਸਿੰਘ ਨੇ ਵਧੀਕ ਡੀਜੀਪੀ ‘ਤੇ ਨਿੱਜੀ ਰੰਜਿਸ਼ ਤਹਿਤ ਕਾਰਵਾਈ ਕਰਨ ਤੇ ਝੂਠੇ ਕੇਸ ਵਿੱਚ ਫਸਾਉਣ ਦੇ ਇਲਜ਼ਾਮ ਲਾ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਮੰਗ ਕੀਤੀ ਸੀ ਕਿ ਐਸ.ਟੀ.ਐਫ. ਵੱਲੋਂ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਵਿਰੁੱਧ ਦਰਜ ਮਾਮਲੇ ਦੀ ਜਾਂਚ ਨਿਰਪੱਖ ਏਜੰਸੀ ਜਾਂ ਕਿਸੇ ਹੋਰ ਅਫ਼ਸਰ ਤੋਂ ਕਰਾਈ ਜਾਵੇ।
ਪਟੀਸ਼ਨ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਦੇ ਐਡਵੋਕੇਟ ਜਨਰਲ ਤੋਂ ਹੋਰ ਅਫਸਰਾਂ ਦੀ ਲਿਸਟ ਮੰਗੀ ਸੀ। ਸ਼ੁੱਕਰਵਾਰ ਨੂੰ ਹਾਈਕੋਰਟ ਨੇ ਰਾਜਜੀਤ ਖਿਲਾਫ ਇਲਜ਼ਾਮਾਂ ਦੀ ਤਫਤੀਸ਼ ਹਰਪ੍ਰੀਤ ਸਿੱਧੂ ਤੋਂ ਬਦਲ ਕੇ ਅਲੱਗ ਤਿੰਨ ਮੈਂਬਰੀ ਟੀਮ ਬਣਾ ਦਿੱਤੀ ਹੈ।

About admin

Check Also

ਬਾਦਲ ਨੇ ਅਮਿਤ ਨੂੰ ਕੀਤੇ ਅਣਗੌਲਿਆਂ ਕਰਨ ਦੇ ਗਿਲੇ

ਕਮਲਾ ਸ਼ਰਮਾ ================ ਚੰਡੀਗੜ੍ਹ, 7 ਜੂਨ : ਚੰਡੀਗੜ੍ਹ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ …

Leave a Reply

Your email address will not be published. Required fields are marked *