Breaking News
Home / India / ਬੈਂਕਾਂ ਦੀ ਮਜ਼ਬੂਤੀ ਕੇਂਦਰ ਦਾ ਅਗਲਾ ਨਿਸ਼ਾਨਾ : ਅਰੁਣ ਜੇਤਲੀ

ਬੈਂਕਾਂ ਦੀ ਮਜ਼ਬੂਤੀ ਕੇਂਦਰ ਦਾ ਅਗਲਾ ਨਿਸ਼ਾਨਾ : ਅਰੁਣ ਜੇਤਲੀ

ਨਵੀਂ ਦਿੱਲੀ, 15 ਦਸੰਬਰ (ਪੱਤਰ ਪ੍ਰੇਰਕ) :ਨਰਿੰਦਰ ਮੋਦੀ ਸਰਕਾਰ ਨੇ ਨੋਟਬੰਦੀ, ਦਿਵਾਲੀਆ ਕੋਡ ਅਤੇ ਵਸਤੂ ਅਤੇ ਸੇਵਾ ਟੈਕਸ ਤੋਂ ਬਾਅਦ ਅਗਲੇ ਵੱਡੇ ਆਰਥਿਕ ਸੁਧਾਰ ਦੇ ਰੂਪ ‘ਚ ਸਰਕਾਰੀ ਬੈਂਕਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਬਹੀ ਖਾਤੇ ਨੂੰ ਦਰੁਸਤ ਕਰਨ ਦਾ ਟੀਚਾ ਬਣਾਇਆ। ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੂੰ ਭਰੋਸਾ ਹੈ ਕਿ ਵਿਨਿਵੇਸ਼ ਦਾ ਬਜਟੀ ਟੀਚਾ ਇਸ ਸਾਲ ਆਸਾਨੀ ਨਾਲ ਪਾਰ ਕਰ ਲਿਆ ਜਾਵੇਗਾ। ਜੇਤਲੀ ਨੇ ਕਿਹਾ ਕਿ ਬੈਂਕਾਂ ਦੀ ਸਥਿਤੀ ‘ਚ ਸੁਧਾਰ ਅਤੇ ਸਰਕਾਰੀ ਬੈਂਕਾਂ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਬੇਸ਼ੱਕ ਅੱਜ ਦਾ ਸਭ ਤੋਂ ਮਹੱਤਵਪੂਰਨ ਏਜੰਡਾ ਹੈ। ਅਸੀਂ ਪਹਿਲਾਂ ਹੀ ਪੂਨਰਪੂੰਜੀਕਰਣ ਦੇ ਵੇਰਵੇ ਦੀ ਯੋਜਨਾ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਪਿੱਛੇ ਇਹ ਵਿਚਾਰ ਹੈ ਕਿ ਵਾਧਾ ਦਰ ‘ਚ ਬੈਂਕਾਂ ਦੀ ਭੂਮਿਕਾ ਸੁਨਿਸ਼ਚਿਤ ਹੋ ਸਕੇ। ਉਹ ਨਵੀਂ ਦਿੱਲੀ ‘ਚ ਉਦਯੋਗ ਸੰਗਠਨ ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੀ ਸਾਲਾਨਾ ਆਮ ਮੀਟਿੰਗ ਨੂੰ ਸੰਬੋਧਤ ਕਰ ਰਹੇ ਸਨ। ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸੂਖਮ, ਛੋਟੇ ਅਤੇ ਮੋਟੇ ਉਦਯੋਗ ਨੂੰ ਮਜ਼ਬੂਤੀ ਮਿਲੇ। ਇਹ ਖੇਤਰ ਪਿਛਲੇ ਕੁਝ ਸਾਲਾਂ ਤੋਂ ਨਜ਼ਰਅੰਦਾਜ਼ੀ ਦਾ ਸ਼ਿਕਾਰ ਰਿਹਾ ਹੈ। ਖਾਸ ਕਰਕੇ ਬੈਂਕਾਂ ਤੋਂ ਇਨ੍ਹਾਂ ਨੂੰ ਕਰਜ਼ ਮਿਲਣ ‘ਚ ਸਮੱਸਿਆ ਹੋ ਰਹੀ ਹੈ, ਕਿਉਂਕਿ ਬੈਂਕਾਂ ਦੇ ਗੈਰ ਚਲਾਓ ਸੰਪਤੀਆਂ ਦੇ ਕਾਰਨ ਕਰਜ਼ ਦੇਣ ਦੀ ਸਮਰੱਥਾ ਘਟੀ ਹੈ। ਜੇਕਰ ਬੈਂਕਾਂ ਦੀ ਕਰਜ਼ ਦੇਣ ਦੀ ਸਮਰੱਥਾ ਦਰੁੱਸਤ ਕੀਤੀ ਜਾਂਦੀ ਹੈ ਤਾਂ ਪੂੰਜੀ ਦੀ ਉਪਲੱਬਧਾ ‘ਚ ਸੁਧਾਰ ਹੋਵੇਗਾ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *