Breaking News
Home / Breaking News / ਪ੍ਰਧਾਨ ਮੰਤਰੀ ਵੱਲੋਂ ਆਈ.ਐਨ.ਐਸ.ਕਲਵਰੀ ਦੇਸ਼ ਨੂੰ ਸਮਰਪਿਤ ਮੇਕ ਇਨ ਇੰਡੀਆ ਦੀ ਮਹਾਨ ਮਿਸਾਲ ਹੈ ਇਹ ਪਣਡੁੱਬੀ : ਮੋਦੀ

ਪ੍ਰਧਾਨ ਮੰਤਰੀ ਵੱਲੋਂ ਆਈ.ਐਨ.ਐਸ.ਕਲਵਰੀ ਦੇਸ਼ ਨੂੰ ਸਮਰਪਿਤ ਮੇਕ ਇਨ ਇੰਡੀਆ ਦੀ ਮਹਾਨ ਮਿਸਾਲ ਹੈ ਇਹ ਪਣਡੁੱਬੀ : ਮੋਦੀ

ਮੁੰਬਈ , 14 ਦਸੰਬਰ (ਪੱਤਰ ਪ੍ਰੇਰਕ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੰਬਈ ਦੇ ‘ਤੇਹ ਡਾਕਯਾਰਡ’ ਪਹੁੰਚੇ ਅਤੇ ਉਨ੍ਹਾਂ ਨੇ ਸਕਾਰਪੀਅਨ ਕਲਾਸ ਪਣਡੁੱਬੀ ਆਈ.ਐਨ.ਐਸ. ਕਲਵਰੀ ਨੂੰ ਨੇਵੀ ਨੂੰ ਸੌਂਪਿਆ। 17 ਸਾਲ ਬਾਅਦ ਜਲ ਸੈਨਾ ਨੂੰ ਮਿਲਣ ਵਾਲੀ ਡੀਜ਼ਲ ਤੇ ਬਿਜਲੀ ਨਾਲ ਚਲਣ ਵਾਲੀ ਇਹ ਪਣਡੁੱਬੀ ਕਾਫੀ ਘਾਤਕ ਹੈ। 40 ਕਿਲੋਮੀਟਰ ਪ੍ਰਤੀ ਘੰਟੇ ਦੇ ਰਫਤਾਰ ‘ਤੇ ਚੱਲਣ ਵਾਲੀ ਇਹ ਪਣਡੁੱਬੀ ਇਕੋ ਵੇਲੇ ਮਿਸਾਈਲ ਤੇ ਮਾਈਨਜ਼ ਨਾਲ ਲੈ ਕੇ ਚੱਲ ਸਕਦੀ ਹੈ। ਪੀ-75 ਪ੍ਰਾਜੈਕਟ ਤਹਿਤ ਮੁੰਬਈ ਦੇ ਮਝਗਾਓਂ ਡਾਕ ਲਿਮਟਿਡ ‘ਚ ਬਣੀ ਕਲਾਵਰੀ ਕਲਾਸ ਦੀ ਪਹਿਲੀ ਪਣਡੁੱਬੀ ਆਈ.ਐਨ.ਐਸ. ਕਲਵਰੀ ਭਾਰਤੀ ਨੇਵੀ ‘ਚ ਸ਼ਾਮਲ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਕਲਵਰੀ ਦੇ ਵਿਕਾਸ ‘ਚ ਲੱਗੇ ਸਾਰੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਵਧਾਈ ਵੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਲਵਰੀ ਭਾਰਤ ਅਤੇ ਫਰਾਂਸ ਦੇ ਵਿਚਕਾਰ ਵਧ ਰਹੇ ਰਿਸ਼ਤੇ ਦਾ ਸਬੂਤ ਹੈ। ਇਸ ਨਾਲ ਦੇਸ਼ ਦਾ ਵਿਸ਼ਵਾਸ ਹੋਰ ਵਧੇਗਾ। ਮੋਦੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਕਦੇ ਵੀ ਕਿਸੇ ਦੀ ਸਹਾਇਤਾ ਤੋਂ ਪਿੱਛੇ ਨਹੀਂ ਹਟਦੀ।
ਨੇਪਾਲ ‘ਚ ਭੂਚਾਲ ਦੌਰਾਨ ਭਾਰਤੀ ਜਲ ਸੈਨਾ ਅਤੇ ਹਵਾਈ ਫੋਰਸ ਨੇ ਆਧੁਨਿਕ ਭੂਮਿਕਾ ਨਿਭਾਈ। ਇਸ ਦੌਰਾਨ ਰੱਖਿਆ ਮੰਤਰਾਲੇ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਨੇਵਲ ਚੀਫ ਐਡਮਿਰਲ ਸੁਨੀਲ ਲਾਂਬਾ, ਪੱਛਮੀ ਨੇਵਲ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ ਵਾਈਸ ਐਡਮਿਰਲ ਗਿਰੀਸ਼ ਲੂਥਰ ਅਤੇ ਪ੍ਰਮੁੱਖ ਅਧਿਕਾਰੀ ਇਸ ਮੌਕੇ ‘ਤੇ ਮੌਜੂਦ ਸਨ। ਅਧਿਕਾਰੀ ਨੇ ਕਿਹਾ ਕਿ ‘ਕਲਵਰੀ ਦੀ ਲਗਭਗ 120 ਦਿਨਾਂ ਦੇ ਲਈ ਸਮੁੰਦਰੀ ਜਾਂਚ ਅਤੇ ਵੱਖ-ਵੱਖ ਹਿੱਸਿਆਂ ਦਾ ਟੈਸਟ ਕੀਤਾ ਗਿਆ।’ ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਭਾਰਤੀ ਜਲ ਸੈਨਾ ਦੀ ਸੁਰੱਖਿਆ ਸਮਰੱਥਾਵਾਂ ਵਿਚ ਵਾਧਾ ਹੋਣ ਦੀ ਆਸ ਹੈ। ਫਰਾਂਸ ਨੇਵੀ ਐਂਡ ਊਰਜਾ ਕੰਪਨੀ ਡੀ.ਸੀ. ਐਸ. ਨੇ ਪਣਡੁੱਬੀ ਤਿਆਰ ਕੀਤੀ ਹੈ ਅਤੇ ਇਹ ਭਾਰਤੀ ਜਲ ਸੈਨਾ ਦੇ ਪ੍ਰਾਜੈਕਟ-75 ਦੇ ਤਹਿਤ ਮੁੰਬਈ ਦੇ ਮੰਝਗਾਂਵ ਡਾਕਯਾਰਡ ‘ਚ ਤਿਆਰ ਕੀਤਾ ਗਈ ਹੈ। ਕਲਵਰੀ ਦਾ ਨਾਂ ਖ਼ਤਰਨਾਕ ਟਾਈਗਰ ਸ਼ਾਰਕ ਦੇ ਨਾਮ ‘ਤੇ ਰੱਖਿਆ ਗਿਆ ਹੈ। 1565 ਟਨ ਦੀ ਪਣਡੁੱਬੀ 50 ਤੋਂ ਜ਼ਿਆਦਾ ਦਿਨਾਂ ਤਕ ਸਮੁੰਦਰ ਦੇ ਅੰਦਰ ਅਸਾਨੀ ਨਾਲ ਰਹਿ ਸਕਦੀ ਹੈ। ਪਾਣੀ ਦੇ ਅਦੰਰ ਇਸ ਦੀ ਸਪੀਡ 20 ਨਾਟਿਕਲ ਮਾਇਲ ਭਾਵ 40 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ‘ਚ 6 ਟੋਰਪਿਡੋਂ ਟਿਊਬ ਹੈ ਤੇ ਇਹ ਪਣਡੁੱਬੀ ਐਂਟੀ ਮਿਜ਼ਾਇਲ ਦੇ ਨਾਲ-ਨਾਲ ਮਾਈਨ ਨੂੰ ਵੀ ਰੋਕ ਸਕਦੀ ਹੈ। 8 ਦਸੰਬਰ 1967 ਨੂੰ ਪਹਿਲੀ ਪਣਡੁੱਬੀ ਆਈ.ਐੱਨ.ਐੱਸ. ਕਲਵਰੀ  ਨੇਵੀ ਵਿਚ ਸ਼ਾਮਲ ਹੋ ਗਈ ਸੀ, ਜਿਸ ਨੂੰ ਲਗਭਗ ਤਿੰਨ ਦਹਾਕਿਆਂ ਤੋਂ ਬਾਅਦ 31 ਮਈ 1996 ਨੂੰ ਸੇਵਾ ਤੋਂ ਹਟਾ ਲਿਆ ਗਿਆ ਸੀ।

 

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *